ਆਲ ਇੰਡੀਆ ਮਹਿਲਾ ਪ੍ਰਧਾਨ ਸਮਾਲ ਸੇਵਿੰਗ ਏਜੰਟਾਂ ਨੇ ਕਰਵਾਇਆ ਸੈਮੀਨਾਰ
ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਲ ਇੰਡੀਆ ਮਹਿਲਾ ਪ੍ਰਧਾਨ ਸਮਾਲ ਸੇਵਿੰਗ ਏਜੰਟਾਂ ਵਲੋ ਪੰਜਾਬ ਦੇ ਸਮਾਲ ਸੇਵਿੰਗ ਏਜੰਟਾਂ
ਦੇ ਸਹਿਯੋਗ ਨਾਲ ਸਿਫਤੀ ਇੰਟਰਨੈਸ਼ਨਲ ਕੋਰਟ ਰੋਡ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦੇਸ਼ ਭਰ ਤੋ ਆਏ ਛੋਟੀਆਂ ਬੱਚਤਾਂ ਦੇ ਏਜੰਟਾ ਵਲੋ ਸਮੂਲੀਅਤ ਕੀਤੀ ਗਈ।ਸੈਮੀਨਾਰ ਵਿਚ ਓਮ ਪ੍ਰਕਾਸ਼ ਸੋਨੀ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਅੰਮ੍ਰਿਤਸਰ ਕਰਨ `ਤੇ ਆਯੋਜਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਛੋਟੀਆਂ ਬੱਚਤਾਂ ਜੋ ਕਿ ਡਾਕਘਰਾਂ ਵਿਖੇ ਏਜੰਟਾਂ ਵਲੋ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਕਰਵਾਈਆਂ ਜਾਂਦੀਆਂ ਹਨ, ਦੇਸ਼ ਦੇ ਵਿਕਾਸ ਲਈ ਬਹੁਤ ਲਾਹੇਵੰਦ ਕਦਮ ਹੈ।ਸੋਨੀ ਨੇ ਕਿਹਾ ਕਿ ਜਿਥੇ ਬੱਚਤਾਂ ਕਰਕੇ ਆਮ ਲੋਕਾਂ ਨੂੰ ਫਾਇਦਾ ਮਿਲਦਾ ਹੈ ਉਥੇ ਇਹ ਪੈਸਾ ਦੇਸ਼ ਦੇ ਵਿਕਾਸ ਵਿਚ ਵੀ ਕੰਮ ਆਉਦਾ ਹੈ।ਸੋਨੀ ਨੇ ਦੱਸਿਆ ਕਿ ਲੋਕਾਂ ਵਲੋ ਥੋੜੀ ਥੋੜੀ੍ਹ ਬੱਚਤ ਕਰਕੇ ਜਿਥੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ, ਉਥੇ ਬੱਚਿਆਂ ਦੇ 18 ਸਾਲ ਦੀ ਉਮਰ ਪੂਰੀ ਹੋਣ `ਤੇ ਉਨਾਂ੍ਹ ਨੂੰ ਇਕਮੁਸ਼ਤ ਰਾਸ਼ੀ ਮਿਲਣ ਨਾਲ ਬੱਚੇ ਆਪਣੀ ਉਚੇਰੀ ਵਿੱਦਿਆ ਜਾਂ ਆਪਣੇ ਕੰਮਕਾਜ਼ ਲਈ ਵਰਤ ਸਕਦੇ ਹਨ।
ਸੋਨੀ ਨੇ ਦੱਸਿਆ ਕਿ ਦੇਸ ਭਰ ਵਿਚ 5 ਲੱਖ ਤੋ ਜਿਆਦਾ ਸਮਾਲ ਸੇਵਿੰਗ ਏਜੰਟ ਕੰਮ ਕਰ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਲਗਭਗ 2 ਹਜ਼ਾਰ ਏਜੰਟ ਇਸ ਧੰਦੇ ਨਾਲ ਜੁੜੇ ਹੋਏ ਹਨ।ਉਨਾਂ੍ਹ ਕਿਹਾ ਕਿ ਇਸ ਕੰਮ ਨਾਲ ਜਿਥੇ ਦੇਸ਼ ਵਿਚ ਬੋਰਜ਼ਗਾਰੀ ਵੀ ਘੱਟਦੀ ਹੈ ਉਥੇ ਲੋਕਾਂ ਨੂੰ ਵੀ ਰੋਜ਼ਗਾਰ ਮੁਹੱਈਆਂ ਹੁੰਦਾ ਹੈ।ਸੋਨੀ ਨੇ ਕਿਹਾ ਕਿ ਸਮਾਲ ਸੇਵਿੰਗ ਏਜੰਟ ਮੱਧਮ ਵਰਗ ਪਰਿਵਾਰਾਂ ਦੀ ਛੋਟੀਆਂ ਛੋਟੀਆਂ ਬੱਚਤਾਂ ਕਰਵਾ ਕੇ ਦੇਸ਼ ਦੇ ਨਿਰਮਾਣ ਵਿਚ ਵੀ ਅਹਿਮ ਯੋਗਦਾਨ ਪਾੳਂੁਦੇ ਹਨ।ਸੋਨੀ ਨੇ ਸਮਾਲ ਸੇਵਿੰਗ ਏਜੰਟਾਂ ਨੂੰ ਭਰੋਸਾ ਦਿੱਤਾ ਕਿ ਉਹ ਉਨਾਂ੍ਹ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਉਠਾਉਣਗੇ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਤ ਉਨਾਂ੍ਹ ਦੀ ਜੋ ਵੀ ਮੁਸ਼ਕਲਾਂ ਹੋਣਗੀਆਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ।
ਇਸ ਸੈਮੀਨਾਰ ਵਿਚ ਸ਼੍ਰੀਮਤੀ ਰਾਜਸ਼੍ਰੀ ਭਗਤ ਪ੍ਰਧਾਨ ਆਲ ਇੰਡੀਆ ਮਹਿਲਾ ਪ੍ਰਧਾਨ ਸਮਾਲ ਸੇਵਿੰਗ ਏਜੰਟ, ਪਵਨ ਪ੍ਰਕਾਸ਼ ਗੁਪਤਾ ਜਨਰਲ ਸਕੱਤਰ, ਅੰਮਿ੍ਰਤਪਾਲ ਸ਼ਰਮਾ ਪ੍ਰਧਾਨ ਪੰਜਾਬ ਰਾਜ ਸਮਾਲ ਸੇਵਿੰਗ ਏਜੰਟ, ਹਰਿੰਦਰ ਪਾਲ ਸੂਦ ਜਨਰਲ ਸਕੱਤਰ ਪੰਜਾਬ, ਸੁਰਿੰਦਰ ਪਾਲ ਅਤੇ ਵੱਖ-ਵੱਖ ਰਾਜਾਂ ਤੋ ਆਏ ਸਮਾਲ ਸੇਵਿੰਗ ਏਜੰਟ ਸ਼ਾਮਲ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media