Thursday, February 26, 2026

ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਸਾਹਿਤ ਸਭਾ ਵੱਲੋਂ ਸੈਮੀਨਾਰ

ਗੁਰਬਾਣੀ ਦੀ ਵਿਗਿਆਨਕ ਵਿਆਖਿਆ ਹੀ ਲੋਕਾਂ ਨੂੰ ਸਹੀ ਰਾਹ ਦਰਸਾਉਂਦੀ ਹੈ – ਡਾ. ਮਾਨ
ਧੂਰੀ, 24 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਗੁਰੂ PUNJ2411201809ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਸਮਾਗਮ ਦੀ ਲੜੀ ਵਿੱਚ ਉਹਨਾਂ ਨੂੰ ਸਮਰਪਿਤ ਸੈਮੀਨਾਰ ਅਤੇ ਕਵੀ ਦਰਬਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ।ਜਿਸ ਵਿੱਚ ਅੱਧੇ ਸੈਂਕੜੇ ਤੋਂ ਵੱਧ ਚਿੰਤਕਾਂ ਤੇ ਲੇਖਕਾਂ ਨੇ ਭਾਗ ਲਿਆ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ “ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਲੋਕ ਸਰੋਕਾਰ” ਵਿਸ਼ੇ `ਤੇ ਆਪਣਾ ਪੇਪਰ ਪੜ੍ਹਿਆ।ਸਮਾਗਮ ਸਮੇਂ ਪੜ੍ਹੀਆਂ ਗਈਆਂ ਸਾਰੀਆਂ ਕਾਵਿ ਰਚਨਾਵਾਂ ਵੀ ਗੁਰੂ ਨਾਨਕ ਦੇਵ ਜੀ ਸਬੰਧੀ ਸਨ।ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਵੰਤ ਸਿੰਘ ਮਾਨ, ਪਵਨ ਹਰਚੰਦਪੁਰੀ, ਡਾ. ਸਵਰਾਜ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਅਵਤਾਰ ਸਿੰਘ ਧਮੋਟ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਮੁਹੰਮਦ ਰਫੀ, ਡਾ. ਹਰਜੀਤ ਸਿੰਘ ਸੱਧਰ, ਜਸਵੰਤ ਸਿੰਘ ਅਸਮਾਨੀ ਸ਼ਾਮਲ ਹੋਏ। ਆਪਣੇ ਪੇਪਰ ਵਿੱਚ ਡਾ. ਮਾਨ ਨੇ ਮੂਲ ਮੰਤਰ ਅਤੇ ਜਪੁਜੀ ਸਾਹਿਬ ਅੰਦਰਲੇ ਪੰਜ ਖੰਡਾਂ ਦੀ ਵਿਆਖਿਆ ਵਿਗਿਆਨਕ ਅਤੇ ਮਾਰਕਸੀ ਦ੍ਰਿਸ਼ਟੀਕੋਨ ਨਾਲ਼ ਕਰਦਿਆਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਤਰਕਸ਼ੀਲਤਾ ਨਾਲ ਜੋੜਿਆ ਜੋ ਕਿ ਅਜੋਕੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਜਰੂਰੀ ਹੈ।
ਪਵਨ ਹਰਚੰਦਪੁਰੀ ਨੇ ਬਹਿਸ ਦਾ ਆਰੰਭ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਅੰਤਰ ਧਰਮ ਸੰਵਾਦ, ਵਾਤਾਵਰਣ ਦੀ ਸ਼ੁੱਧਤਾ, ਜਾਤੀਵਾਦ ਅਤੇ ਵਹਿਮਾਂ-ਭਰਮਾਂ ਦਾ ਖੰਡਣ, ਔਰਤ ਦੀ ਮਹਾਨਤਾ, ਫਿਰਕਾਪ੍ਰਸਤੀ ਦਾ ਵਿਰੋਧ, ਸਾਂਝੀਵਾਲਤਾ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ।ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਸਮੁੱਚੇ ਲੋਕਾਂ ਦੇ ਗੁਰੂ ਹਨ।ਡਾ. ਕਮਲਜੀਤ ਟਿੱਬਾ ਨੇ ਡਾ. ਮਾਨ ਦੁਆਰਾ ਪੇਸ਼ ਕੀਤੇ ਪੇਪਰ ਦੀ ਪ੍ਰੋੜਤਾ ਕਰਦਿਆਂ ਗੁਰੂ ਜੀ ਦੀ ਬਾਣੀ ਦੀ ਵਿਆਖਿਆ ਕੀਤੀ।ਡਾ. ਅਵਤਾਰ ਸਿੰਘ ਢੀਂਡਸਾ ਨੇ ਪੇਪਰ ਅਤੇ ਸਮੁੱਚੇ ਸਮਾਗਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੁਰਬਾਣੀ ਦੀ ਵਿਆਖਿਆ ਵਿਗਿਆਨਕ ਢੰਗ ਨਾਲ ਕਰਕੇ ਲੋਕਾਂ ਵਿੱਚ ਲੈ ਕੇ ਜਾਣ ਦੀ ਲੋੜ ਹੈ ਤਾਂ ਕਿ ਲੋਕ ਸਿੱਖੀ ਦੇ ਸੰਕਲਪ ਨੂੰ ਸਹੀ ਢੰਗ ਨਾਲ ਸਮਝ ਸਕਣ।ਅਵਤਾਰ ਸਿੰਘ ਧਮੋਟ ਨੇ ਕਿਹਾ ਕਿ ਇਸ ਲਹਿਰ ਨੂੰ ਘਰ-ਘਰ ਲੈ ਕੇ ਜਾਣ ਦੀ ਲੋੜ ਹੈ ਤਾਂ ਕਿ ਸਿੱਖੀ ਦੇ ਸੰਕਲਣ ਨੂੰ ਹੋਰ ਉਜਾਗਰ ਕੀਤਾ ਜਾ ਸਕੇ। ਡਾ. ਅਰਵਿੰਦਰ ਕੌਰ ਕਾਕੜਾ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਦਰਲੇ ਸਲੋਕਾਂ ਦੀ ਸਹੀ ਵਿਆਖਿਆ ਕਰਕੇ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਬਹਿਸ ਨੂੰ ਹੋਰ ਅੱਗੇ ਤੋਰਦਿਆਂ ਕਿਹਾ ਕਿ ਡਾ. ਮਾਨ ਵੱਲੋਂ ਪੇਸ਼ ਕੀਤਾ ਗਿਆ ਪੇਪਰ ਡਾ. ਸਾਹਿਬ ਸਿੰਘ ਦੁਆਰਾ ਤੋਰੀ ਪਰੰਪਰਾ ਤੋਂ ਪੂਰੀ ਤਰਾਂ੍ਹ ਵੱਖਰਾ ਹੈ।ਗੁਲਜ਼ਾਰ ਸਿੰਘ ਸ਼ੌਂਕੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝਣ ਲਈ ਡਾ. ਮਾਨ ਦੁਆਰਾ ਕੀਤੀ ਵਿਆਖਿਆ ਅਤੇ ਹਰਚੰਦਪੁਰੀ ਦੁਆਰਾ ਕੀਤਾ ਵਾਧਾ ਪੂਰੀ ਤਰਾਂ੍ਹ ਤਸੱਲੀਯੋਗ ਹੈ।ਡਾ. ਹਰਜੀਤ ਸਿੰਘ ਸੱਧਰ ਨੇ ਨਾਮ ਜਪਣ ਦੀ ਵਿਆਖਿਆ ਕਰਦਿਆਂ ਕਿਹਾ  ਕਿ ਨਾਮ ਜਪਣ ਅਤੇ ਅੰਤਰ ਝਾਤ ਮਾਰਨ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਲੋਕਾਈ ਪ੍ਰਤੀ ਪ੍ਰੇਮ ਉਪਜਦਾ ਹੈ।ਡਾ. ਮੁਹੰਮਦ ਰਫੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਆਧੁਨਿਕ ਹੈ ਅਤੇ ਉਹਨਾਂ ਦਾ ਸੁਨੇਹਾ ਸਮੁੱਚੀ ਮਾਨਵਤਾ ਲਈ ਹੈ।ਕਰਤਾਰ ਸਿੰਘ ਠੁੱਲੀਵਾਲ਼ ਨੇ ਕਿਹਾ ਕਿ ਡਾ. ਮਾਨ ਨੇ ਜੋ ਵਿਆਖਿਆ ਮੂਲ਼ ਮੰਤਰ ਅਤੇ ਜਪੁਜੀ ਸਾਹਿਬ ਕੀਤੀ ਹੈ, ਉਸ ਨੇ ਇਹਨਾਂ ਅੰਦਰਲੇ ਮੈਟਾਫਰ ਨੂੰ ਪੂਰੀ ਤਰਾਂ੍ਹ ਖੋਲ੍ਹਿਆ ਹੈ।ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਗਟਾਵਾ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹੀਆਂ ਰਚਨਾਵਾਂ ਦੌਰਾਨ ਸਰਵ ਅਮਰਜੀਤ ਅਮਨ, ਜਸਵੰਤ ਸਿੰਘ ਅਸਮਾਨੀ, ਸੱਤਪਾਲ ਪਰਾਸ਼ਰ, ਸਾਜ਼ਿਦ ਇਸਹਾਕ, ਸੁਖਦੇਵ ਸਿੰਘ ਪੇਂਟਰ, ਕਾਮਰੇਡ ਹਰੀਸ਼ ਜੈਨ, ਦੇਸ਼ਭੂਸ਼ਨ, ਅਮਰ ਗਰਗ ਕਲਮਦਾਨ, ਰਾਮ ਮੂਰਤ ਸਿੰਘ, ਨਰੰਜਣ ਸਿੰਘ ਦੋਹਲਾ, ਗੁਰਦੀਪ ਸਿੰਘ ਕੈਂਥ, ਨਾਹਰ ਸਿੰਘ ਮੁਬਾਰਕਪੁਰੀ, ਸੁਰਿੰਦਰ ਸਿੰਘ ਰਾਜਪੂਤ, ਗੁਰਜਿੰਦਰ ਸਿੰਘ ਰਸੀਆ, ਜੀਵਨ ਬੜੀ, ਬਲਜੀਤ ਸਿੰਘ ਸੱਪਲ, ਭੋਲਾ ਸਿੰਘ ਸੰਗਰਾਮੀ, ਚਰਨਜੀਤ ਕੌਰ ਮਾਲੇਰਕੋਟਲਾ, ਰਣਜੀਤ ਆਜਾਦ ਕਾਂਝਲਾ, ਗੁਰਜੀਤ ਸਿੰਘ ਜਹਾਂਗੀਰ, ਪ੍ਰਵੀਨ ਗਰਗ, ਵੈਦ ਬੰਤ ਸਿੰਘ ਸਾਰੋਂ, ਰਣਜੀਤ ਸਿੰਘ ਕਾਲਾਬੂਲਾ, ਵੀਤ ਬਾਦਸ਼ਾਹਪੁਰੀ, ਚਰਨਜੀਤ ਕੈਂਥ ਅਤੇ ਸੁਰਜੀਤ ਸਿੰਘ ਰਾਜੋਮਾਜਰਾ ਆਦਿ ਨੇ ਭਾਗ ਲਿਆ। ਅੰਤ ਵਿੱਚ ਸੁਰਿੰਦਰ ਸਿੰਘ ਰਾਜਪੂਤ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ।ਗੁਲਜ਼ਾਰ ਸਿੰਘ ਸ਼ੌਂਕੀ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply