Wednesday, April 29, 2026

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਖੇ ਪੁਲਿਸ ਵਲੋਂ ਸਵੇਰੇ 5 ਤੋਂ 7 ਵਜੇ ਤੱਕ ਸਰਚ ਆਪਰੇਸ਼ਨ।
          ਨਸ਼ੇੜੀਆਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਰੁਟੀਨ ਚੈਕਿੰਗ ਦੇ ਚੱਲਦਿਆਂ ਕੀਤੀ ਕਾਰਵਾਈ, ਕੁੱਝ ਲੋਕਾਂ ਨੂੰ ਹਿਰਾਸਤ `ਚ ਲੈ ਕੇ ਕੀਤੀ ਪੁਛਗਿੱਛ – ਡੀ.ਸੀ.ਪੀ ਜਗਮੋਹਨ ਸਿੰਘ।
          ਸੀ.ਆਈ.ਏ ਸਟਾਫ ਮੋਹਾਲੀ ਵਲੋਂ ਖਰੜ ਤੋਂ ਹੈਰੋਇਨ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫਤਾਰ।
          ਲੁਧਿਆਣਾ `ਚ ਕਈ ਥਾਵਾਂ `ਤੇ ਆਮਦਨ ਕਰ ਵਿਭਾਗ ਵਲੋਂ ਪ੍ਰਾਪਰਟੀ ਕਾਰੋਬਾਰੀਆਂ `ਤੇ ਛਾਪੇਮਾਰੀ- ਮਾਮਲਾ ਨੋਟਬੰਦੀ ਦੌਰਾਨ ਬੈਂਕ `ਚ ਜਮਾਂ ਕਰਵਾਈਆਂ ਵੱਡੀਆਂ ਰਕਮਾਂ ਦਾ।
            ਖਿਤੇ `ਚ ਅਮਨ ਸ਼ਾਂਤੀ ਤੇ ਵਿਕਾਸ ਲਈ ਦੋਨਾਂ ਪੰਜਾਬਾਂ ਦੇ ਦਿਲ ਜੋੜ- ਪਾਕਿਸਤਾਨ ਤੋਂ ਮੁਲਕ ਪਰਤੇ ਨਵਜੋਤ ਸਿੰਘ ਸਿੱਧੂ।
ਸੋਸ਼ਲ਼ ਮੀਡੀਆ `ਤੇ ਨਵਜੋਤ ਸਿੱਧੂ ਦੀ ਖਾਲਿਸਤਾਨ ਸਮੱਰਥਕ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਵਾਇਰਲ – ਹਰਸਿਮਰਤ ਬਾਦਲ ਨੇ ਪਾਕਿ ਏਜੰਟ ਦੱਸ ਕੇ ਸਿੱਧੂ ਦਾ ਮੰਗਿਆ ਅਸਤੀਫਾ।
           ਖਾਲਿਸਤਾਨ ਸਮੱਰਥਕ ਨਾਲ ਤਸਵੀਰ ਖਿਚਵਾ ਕੇ ਸਿੱਧੂ ਨੇ ਦੇਸ਼ ਦੀ ਸੈਨਾ ਦਾ ਕੀਤਾ ਅਪਮਾਨ- ਤਰੁਣ ਚੁੱਗ।
           ਨਵਜੋਤ ਸਿੰਘ ਸਿੱਧੂ ਦਾ ਪਲਟਵਾਰ – ਪਿਆਰ ਕਰਦਿਆਂ ਹਜਾਰਾਂ ਲੋਕਾਂ ਨੇ ਖਿਚਵਾਈਆਂ ਤਸਵੀਰਾਂ, ਉਹ ਕਿਸੇ ਗੋਪਾਲ ਸਿੰਘ ਨਹੀਂ ਜਾਣਦੇ।
            ਵਿਵਾਦ ਖੜੇ ਕਰ ਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਅਹਿਮ ਪ੍ਰਾਪਤੀ  ਨੂੰ ਛੋਟਾ ਕੀਤਾ ਜਾ ਰਿਹਾ ਹੈ- ਸੁਖਪਾਲ ਖਹਿਰਾ।
            ਗੰਨਾ ਉਤਪਾਦਕ ਕਿਸਾਨਾਂ ਨੂੰ ਬਕਾਇਆ ਅਦਾਇਗੀ ਨਾ ਕਰਨ `ਤੇ  ਗੁਰਦਾਸਪੁਰ `ਚ ਕੈਪਟਨ ਸਰਕਾਰ ਖਿਲਾਫ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਿੱਤਾ ਧਰਨਾ।
            ਬਰਸਾਤਾਂ ਦੌਰਾਨ ਰੁੜੀ ਮਾਲ ਰੋਡ ਦੀ 3 ਮਹੀਨਿਆਂ `ਚ ਵੀ ਮੁਰੰਮਤ ਨਾ ਹੋਣ `ਤੇ ਭਾਜਪਾ ਵਲੋਂ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਚ` ਰੋਸ ਪ੍ਰਦਰਸ਼ਨ।
            ਚੀਫ ਖਾਲਸਾ ਦੀਵਾਨ ਦੀ ਚੋਣ `ਚ ਗੈਰ ਅੰਮ੍ਰਿਤਧਾਰੀ ਮੈਂਬਰਾਂ ਨੂੰ ਵੋਟਾਂ ਪਾਉਣ ਤੋਂ ਰੋਕਣ ਲਈ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਪੱਤਰ।
             ਕ੍ਰਿਕਟ ਦੇ ਦੋ ਖਿਡਾਰੀਆਂ ਦੇ ਸਾਹਮਣੇ ਹਾਰੀ ਸਿਆਸਤ- 15 ਕਰੋੜ ਤੋ ਵਧੇਰੇ ਨਾਨਕ ਨਾਮ ਲੇਵਾ ਸੰਗਤਾਂ ਦਾ ਜਿੱਤਿਆ ਦਿਲ – ਹਰਵਿੰਦਰ ਸਿੰਘ ਸਰਨਾ
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ, ਗੁ. ਸ੍ਰੀ ਕਰਤਾਰਪੁਰ ਸਾਹਿਬ ਤੇ ਗੁ. ਸੱਚਾ ਸੌਦਾ ਚੂਹੜਕਾਣਾ ਸਾਹਿਬ ਵਿਖੇ ਹੋਏ ਨਤਮਸਤਕ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply