Wednesday, August 5, 2026

ਪੁਲਿਸ ਲੋਕਾਂ ਦੀ ਜਾਨ ਮਾਲ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ – ਜਗਮੋਹਨ ਸਿੰਘ

ਅਫਵਾਹਾਂ `ਤੇ ਯਕੀਨ ਨਾ ਕਰਨ ਸ਼ਹਿਰੀ

PUNJ2911201818ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਰਾਮ ਬਾਗ (ਕੰਪਨੀ ਬਾਗ) `ਚ ਅੱਜ ਸਵੇਰੇ ਕੀਤੀ ਗਈ ਚੈਕਿੰਗ ਨੂੰ ਰੁਟੀਨ ਚੈਕਿੰਗ ਦੱਸਦਿਆਂ ਡੀ.ਸੀ.ਪੀ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਕੁੱਝ ਗਲਤ ਅਨਸਰ ਬੈਠਦੇ ਹਨ, ਇਸ ਲਈ ਸਵੇਰੇ 5 ਵਜੇ ਤੋ 7 ਵਜੇ ਤੱਕ ਆਵਾਜਾਈ ਰੋਕ ਕੇ ਬਾਗ ਦੀ  ਤਲਾਸ਼ੀ ਲਈ ਗਈ ਸੀ। ਕੰਪਨੀ ਬਾਗ ਵਿੱਚੋਂ ਸ਼ੱਕੀ ਹਾਲਤ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਪ੍ਰਤੀ ਲੋਕਾਂ ਵਲੋ ਫੈਲਾਈਆ ਜਾ ਰਹੀਆ ਅਫਵਾਹਾਂ ਨੂੰ ਸਿਰੇ ਤੋ ਨਕਾਰਦਿਆਂ ਕਿਹਾ ਹੈ ਕਿ ਇੰਨਾਂ ਦੀ ਪਛਾਣ ਮੁਕੇਸ਼ ਪੁੱਤਰ ਅਨਿਲ ਵਾਸੀ ਪਿੰਡ ਹੁਸੈਨਾਬਾਦ ਲਖਨਊ ਜੋ ਕਿ ਮਜਦੁਰੀ ਦਾ ਕੰਮ ਕਰਦਾ ਹੈ, ਮੋਹਿਤ ਕੁਮਾਰ ਪੁੱਤਰ ਭਾਸਕਰ ਵਾਸੀ ਪਿੰਡ ਛਤੀਸ਼ਗੜ੍ਹ ਬਿਲਾਸਪੁਰ, ਪਰਮਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਸਰਾਏ ਟੋਡਲ ਮੱਲ ਪੁਤਲੀਘਰ, ਰਾਜ ਬਾਹਦਰ ਪੁੱਤਰ ਚੰਦਰ ਬਹਾਦਰ ਵਾਸੀ ਨੇਪਾਲ ਹਾਲ ਵਾਸੀ ਹੁਸੈਨਪੁਰਾ ਚੌਕ ਵਜੋ ਹੋਈ ਹੈ।ਕੁੱਝ ਸਮਾਂ ਪਹਿਲਾਂ ਸਕੱਤਰੀ ਬਾਗ ਵਿੱਚ ਹੋਏ ਕਤਲਾਂ ਦੇ ਮੱਦੇਨਜਰ ਜਨਤਕ ਥਾਵਾਂ ਸੈਰਗਾਹਾਂ, ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਸ਼ਾਪਿੰਗ ਮਾਲ ਵਿੱਚ ਅਜਿਹੀ ਪੜਤਾਲ ਸਮੇਂ ਸਮੇਂ ਕੀਤੀ ਜਾਂਦੀ ਹੈ।
    ਉਨਾਂ ਨੇ ਲੋਕਾਂ ਨੂੰ ਆਪੀਲ ਕੀਤੀ ਕਿ ਅੰਮ੍ਰਿਤਸਰ ਦੀ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰਾਂ ਮੁਸਤੈਦ ਹੈ, ਇਸ ਲਈ ਉਹ ਕਿਸੇ ਵੀ ਤਰਾਂ ਦੀ ਅਫਵਾਹ ‘ਤੇ ਯਕੀਨ ਨਾ ਕਰਨ।ਉਨਾਂ ਕਿਹਾ ਕਿ ਫੜੇ ਗਏ ਸ਼ੱਕੀ ਪ੍ਰਵਾਸੀਆ ਬਾਰੇ ਪੁਲਿਸ ਚੰਗੀ ਤਰਾਂ ਛਾਣਬੀਣ ਕਰ ਰਹੀ ਹੈ।ਇਸ ਸਮੇ ਏ.ਡੀ.ਸੀ.ਪੀ ਲਖਬੀਰ ਸਿੰਘ, ਏ.ਸੀ.ਪੀ ਉਤਰੀ ਸਰਬਜੀਤ ਸਿੰਘ ਬਾਜਵਾ, ਥਾਣਾ ਸਿਵਲ ਲਾਈਨਜ ਦੇ ਮੁਖੀ ਇੰਸ: ਸ਼ਿਵਦਰਸ਼ਨ ਸਿੰਘ ਆਦਿ ਵੀ ਮੌਜੂਦ ਸਨ।
 

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply