Friday, September 25, 2026

ਜਿਲਾ ਪੱਧਰੀ ਚਾਈਲਡ ਹੈਲਥ ਤੇ ਕਿਸ਼ੋਰ ਅਵੱਸਥਾ ਸਬੰਧੀ ਆਈ.ਪੀ.ਸੀ ਵਰਕਸ਼ਾਪ

PUNJ2911201819ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ  ਦੀ ਪ੍ਰਧਾਨਗੀ ਹੇਠ ਲਾਗਈ ਗਈ ਜਿਲਾ੍ਹ ਪੱਧਰੀ ਚਾਈਲਡ ਹੈਲਥ ਅਤੇ ਕਿਸ਼ੋਰ ਅਵਸਥਾ ਸਬੰਧੀ ਆਈ.ਪੀ.ਸੀ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰ, ਬੀ.ਈ.ਈ, ਐਲ.ਐਚ.ਵੀ ਅਤੇ ਏ.ਐਨ.ਐਮ ਨੇ ਸ਼ਮੂਲੀਅਤ ਕੀਤੀ।ਸਿਵਲ ਸਰਜਨ ਨੇ ਦੱਸਿਆ ਕਿ ਏ.ਐਨ.ਐਮ, ਆਸ਼ਾ ਵਰਕਰ, ਅਤੇ ਪੈਰਾ ਮੈਡੀਕਲ ਸਟਾਫ ਨੂੰ ਸਮੇਂ ਸਮੇਂ `ਤੇ ਵਰਕਸ਼ਾਪਾਂ ਰਾਹੀ ਲੋਕਾ ਨੂੰ ਜਾਗਰੂਕ ਕਰਨ ਦੇ ਢੰਗ ਤਰੀਕੇ ਸਿਖਾਏ ਜਾਦੇ ਹਨ।ਉਨਾ ਨੇ ਮਾਂ ਬਚੇ ਦੀ ਸਿਹਤ ਸਭਾਲ, ਸੰਸਥਾਗਤ ਜਣੇਪਾ, ਮਾਂ ਦੇ ਦੁੱਧ ਦੀ ਮਹੱਤਤਾ, ਸੰਤੁਲਿਤ ਅਹਾਰ, ਅਨੀਮੀਆ, ਟੀਕਾਕਰਨ, ਪਰਿਵਾਰ ਨਿਯੋਜਨ ਦੇ ਢੰਗ ਤਰੀਕੇ ਅਤੇ ਮਾਨਸਿਕ ਰੋਗਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਡਾ. ਰਾਜੇਸ਼ ਭਗਤ ਅਤੇ ਡਾ. ਨਿਧੀ ਨੇ ਕਿਸ਼ੋਰ ਅਵਸਥਾ ਵਿੱਚ ਹੋਣ ਵਾਲੇ ਸ਼ਰੀਰਕ ਅਤੇ ਮਾਨਸਿਕ ਵਿਕਾਰਾਂ ਸਬੰਧੀ ਦੱਸਦਿਆਂ ਕਿਹਾ ਕਿ 13 ਤੋ 19 ਸਾਲ ਤੱਕ ਬੱਚਿਆਂ ਵੱੱਲ ਮਾਂ ਬਾਪ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹਿਦਾ ਹੈ ਅਤੇ ਉਨਾ ਦੀਆਂ ਹਰੇਕ ਗਤੀਵਿਧੀਆ `ਤੇ ਨਜਰ ਰੱਖਣੀ ਚਾਹੀਦੀ ਹੈ ਤਾਂ ਜੋ ਇੰਨਾਂ ਬੱਚਿਆ ਨੂੰ ਮਾੜੀ ਸੰਗਤ ਤੋਂ ਬਚਾਇਆ ਜਾ ਸਕੇ।ਡਾ. ਈਸ਼ਾ ਧਵਨ ਨੇ ਮਾਨਸਿਕ ਰੋਗਾਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਕਿਸ਼ੋਰ ਅਵੱਸਥਾ ਵਿੱੱਚ ਮਾਨਸਿਕ ਰੋਗ, ਡਿਪਰੈਸ਼ਨ, ਵੈਹਿਮ, ਡਰ ਅਤੇ ਚਿੜਚੜਾਪਨ ਆਮ ਪਾਏ ਜਾਂਦੇ ਹਨ।ਜਿਸ ਕਾਰਨ ਕਈ ਵਾਰੀ ਬੱਚੇ ਗਲਤ ਸੰਗਤ ਵਿੱਚ ਫਸ ਜਾਂਦੇ ਹਨ।ਜਿੰਨਾਂ ਨੂੰ ਕਿ ਚੰਗੀ ਕਾਊਸਲਿੰਗ ਤੇ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ।ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਵਲੋ ਪੋ੍ਰਗਰਾਮ ਦਾ ਸੰਚਾਲਨ ਕੀਤਾ ਗਿਆ।ਇਸ ਮੌਕੇ ਜਿਲ੍ਹਾ ਪੋਗਰਾਮ ਮੈਨੇਜਰ ਅਮਨ ਭੁੱਲਰ, ਮਾਸ ਮੀਡੀਆ ਅਫਸਰ ਰਾਜ ਕੋਰ ਅਤੇ ਆਰੂਸ਼ ਭੱਲਾ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply