ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਬਰਗਾੜੀ ਜਾਂਚ ਵਿੱਚ ਕੋਈ ਸਿਆਸੀ ਦਬਾਅ ਨਹੀ, ਨਿਰਪੱਖਤਾ ਨਾਲ ਹੋ ਰਹੀ ਸਿਟ ਜਾਂਚ ਦੀ ਰਿਪੋਰਟ ਮਾਨਯੋਗ ਅਦਾਲਤ `ਚ ਸੌਂਪਾਂਗੇ – ਕੁੰਵਰ ਵਿਜੇ ਪ੍ਰਤਾਪ ਸਿੰਘ
ਬਾਬਾ ਸੇਵਾ ਸਿੰਘ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਬਣਾਏ ਗਏ, ਬਲਬੀਰ ਸਿੰਘ ਸੀਚੇਵਾਲ ਦੀ ਮੈਬਰਸ਼ਿਪ ਕੀਤੀ ਖਤਮ।
ਮੈਂਬਰਸ਼ਿਪ ਖਤਮ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਜਾਰੀ ਰਹਿਣਗੇ – ਸੰਤ ਬਲਬੀਰ ਸਿੰਘ ਸੀਚੇਵਾਲ।
ਸੇਵਾਵਾਂ ਖਤਮ ਨਹੀਂ ਕੀਤੀਆਂ, ਬਲਬੀਰ ਸਿੰਘ ਸੀਚੇਵਾਲ ਦੀ ਮੈਂਬਰਸ਼ਿਪ ਸਮਾਂ ਸੀਮਾ ਹੋਈ ਸਮਾਪਤ- ਤ੍ਰਿਪਤ ਰਜਿੰਦਰ ਬਾਜਵਾ।
ਰੂਪ ਨਗਰ ਦੀ ਮੋਰਿੰਡਾ ਖੰਡ ਮਿਲ ਦੇ ਬਾਹਰ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ `ਚ ਕੈਪਟਨ ਸਰਕਾਰ ਖਿਲਾਫ ਦਿੱਤਾ ਧਰਨਾ- ਗੰਨਾ ਕਿਸਾਨਾਂ ਨੂੰ ਬਕਾਇਆ ਅਦਾਇਗੀ ਦੀ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ।
ਲੋਕ ਇਨਸਾਫ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ 8 ਦਸੰਬਰ ਦੇ ਮਾਰਚ ਸਬੰਧੀ ਅੰਮ੍ਰਿਤਸਰ ਪੁੱਜੇ, ਪਾਰਟੀ ਦੇ ਕਈ ਅਹੁੱਦੇਦਾਰਾਂ ਦਾ ਕੀਤਾ ਐਲਾਨ।
ਅਮਰਿੰਦਰ ਸਿੰਘ ਆਰਮੀ ਦੇ ਕੈਪਟਨ, ਮੇਰਾ ਤੇ ਕੈਪਟਨ ਦਾ ਕੈਪਟਨ ਰਾਹੁਲ ਗਾਂਧੀ- ਨਵਜੋਤ ਸਿੱਧੂ।
ਪਾਕਿਸਤਾਨ ਤੋਂ ਅੰਮ੍ਰਿਤਸਰ ਪਰਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਫੋਟੋ `ਤੇ ਦਿੱਤੀ ਸਫਾਈ, ਕਿਹਾ ਉਹ ਚਾਵਲਾ ਨੂੰ ਨਹੀ ਜਾਣਦੇ ਸਨ।
ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ `ਚ ਰਾਮ ਲੀਲਾ ਮੈਦਾਨ ਤੋਂ ਸੰਸਦ ਭਵਨ ਤੱਕ ਕਰਜ਼ਾ ਖਤਮ ਕਰਨ ਸਮੇਤ ਕਈ ਹੋਰ ਮੰਗਾਂ ਦੇ ਹੱਕ `ਚ ਕੀਤਾ ਰੋਸ ਮਾਰਚ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਿੱਲੀ `ਚ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰ ਕੇ ਸੌਂਪਿਆ ਪ੍ਰਧਾਨਗੀ ਤੋਂ ਅਸਤੀਫਾ।
ਪਠਾਨਕੋਟ ਪੁਲਿਸ ਨੇ ਸਕਾਰਪਿਊ ਕਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥ ਸਮੇਤ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਪੰਜਾਬ ਵਿੱਚ ਕਰਦੇ ਸਨ ਲੁੱਟਾਂ-ਖੋਹਾਂ।
ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਆਦੇਸ਼, ਅਧਿਆਪਕ ਨਿਰਧਾਰਿਤ ਜਗ੍ਹਾ `ਤੇ ਸ਼ਾਂਤੀ ਨਾਲ ਦੇਣ ਧਰਨਾ।
ਸਾਉਦੀ ਅਰਬ `ਚ ਫਸੇ 14 ਭਾਰਤੀਆਂ `ਚ 13 ਹਿਮਾਚਲੀ ਤੇ ਇੱਕ ਪੰਜਾਬੀ।
ਪੰਜ ਤਖਤਾਂ ਦੇ ਦਰਸ਼ਨਾਂ ਲਈ ਸ਼ੁਰੂ ਹੋ ਰਹੀ ਵਿਸ਼ੇਸ਼ ਰੇਲ ਗੱਡੀ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ।
ਮਾਮਲਾ ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਵਾਲੀ ਚੋਣ ਦਾ- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੰਵਿਧਾਨ ਮੁਤਾਬਿਕ ਪੈਣ ਵੋਟਾਂ।
ਮਾਨਸਾ ਵਿਖੇ ਫੌਜੀ ਸਮਾਨ ਦੇ ਕਬਾੜੀਏ ਠੇਕੇਦਾਰ ਦੀ ਦੁਕਾਨ `ਚ ਧਮਾਕਾ- ਸਮਾਨ ਦੀ ਭੰਨਤੋੜ ਕਰਦੇ ਸਮੇਂ ਹੋਏ ਧਮਾਕੇ `ਚ ਇੱਕ ਬਜੁਰਗ ਦੀ ਮੌਤ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media