Friday, March 13, 2026

ਬੈਂਕਾਂ ਦੇ ਕਬਾੜ ਠੇਕੇਦਾਰ ਦੀ ਪਤਨੀ ਨੂੰ ਪਾਰਸਲ ਬੰਬ ਦੇ ਨਾਲ 20 ਲੱਖ ਦਾ ਫਿਰੌਤੀ ਪੱਤਰ ਫੜਾ ਕੇ ਦੋ ਫਰਾਰ

ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ ਪੜਤਾਲ – ਅੇਸ.ਐਸ.ਪੀ
ਬੁਢਲਾਡਾ /ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਇਕ PUNJ3011201802ਠੇਕੇਦਾਰ ਦੇ ਘਰ ਉਸ ਦੀ ਪਤਨੀ ਨੂੰ ਦੋ ਨੌਜਵਾਨ ਪਾਰਸਲ  ਬੰਬ  ਦੇ ਨਾਲ 20 ਲੱਖ ਦੀ ਫਿਰੌਤੀ ਵਾਲਾ ਇਕ ਪੱਤਰ ਫੜਾਉਣ ਤੋਂ ਬਾਅਦ ਭਾਵੇਂ ਪੁਲੀਸ ਹਰਕਤ ਵਿਚ ਆ ਗਈ ਹੈ, ਪਰ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
      ਪੁਲੀਸ ਵੱਲੋਂ ਪਰਿਵਾਰ ਤੋਂ ਫਿਰੋਤੀ ਵਾਲਾ ਪੱਤਰ ਹਾਸਲ ਕਰਨ ਤੋਂ ਬਾਅਦ ਸ਼ਹਿਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੇ ਸਹਾਰੇ ਨਾਲ ਨੌਜਵਾਨਾਂ ਨੂੰ ਲੱਭਣ ਦੇ ਉਪਰਾਲੇ ਤੇਜ਼ ਕਰ ਦਿੱਤੇ ਹਨ, ਜਦੋਂ ਕਿ ਪਾਰਸਲ ਬੰਬ ਨੂੰ ਮਾਹਿਰਾਂ ਦੀ ਟੀਮ ਬੁਲਾ ਕੇ ਬਕਾਇਦਾ ਨਸ਼ਟ ਕਰਵਾ ਦਿੱਤਾ ਗਿਆ ਹੈ, ਉਂਝ ਇਸ ਬੰਬ ਨੂੰ ਖੋਖਲਾ ਦੱਸਿਆ ਜਾ ਰਿਹਾ ਹੈ।
ਪੁਲੀਸ ਵਲੋਂ ਨਸ਼ਟ ਕੀਤੇ ਗਏ ਇਸ ਪਾਰਸਲ ਬੰਬ ਦੇ ਨਮੂਨੇ ਲੈ ਕੇ ਫੋਰੈਸਿਕ ਲੈਬ ਵਿਚ ਭੇਜੇ ਗਏ ਹਨ ਤਾਂ ਜੋ ਇਸ ਦੇ ਵਿਸਫੋਟਕ ਹੋਣ ਦੀ ਸਮਰੱਥਾ ਦਾ ਅੰਦਾਜ਼ਾ ਲਾਇਆ ਜਾ ਸਕੇ।ਪੁਲੀਸ ਨੇ ਇਸ ਪਾਰਸਲ ਬੰਬ ਦੀ ਅਸਲ ਤਹਿ ਤੱਕ ਜਾਣ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਹਨ, ਜਿੰਨ੍ਹਾਂ ਵਲੋਂ ਕਈ ਥਿਊਰੀਆਂ ਨੂੰ ਜਾਂਚਣਾ ਆਰੰਭ ਦਿੱਤਾ ਗਿਆ ਹੈ।

ਪ੍ਰਾਪਤ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਹ ਪਾਰਸਲ ਬੈਂਕਾਂ ਦਾ ਕਬਾੜ (ਸਕਰੈਪ) ਲੈਣ ਵਾਲੇ ਠੇਕੇਦਾਰ ਸੁਰਿੰਦਰ ਕੁਮਾਰ ਦੀ ਪਤਨੀ ਸਕੁੰਤਲਾ ਦੇਵੀ ਨੂੰ ਮੋਟਰ ਸਾਈਕਲ ਦੀ ਪਿਛਲੀ ਸੀਟ `ਤੇ ਸਵਾਰ ਇਕ ਨੌਜਵਾਨ ਵਲੋਂ ਇਕ ਬੈਂਕ ਦੁਆਰਾ ਭੇਜਿਆ ਗਿਆ ਤੋਹਫਾ ਦੱਸ ਕੇ ਫੜਾਇਆ ਗਿਆ।ਇਸ ਪਾਰਸਲ ਦੇ ਨਾਲ ਨੌਜਵਾਨ ਵਲੋਂ ਇਕ ਲਿਫਾਫੇ ਵਿਚਲਾ ਪੱਤਰ ਵੀ ਫੜਾਇਆ ਗਿਆ, ਜਿਸ ਨੂੰ ਪੜ੍ਹਨ ਤੋਂ ਬਾਅਦ ਹੀ ਠੇਕੇਦਾਰ ਦੀ ਪਤਨੀ ਨੂੰ ਗਿਫਟ ਵਾਲੇ ਪਾਰਸਲ ਵਿਚ ਬੰਬ ਹੋਣ ਦੀ ਸੂਚਨਾ ਪ੍ਰਾਪਤ ਹੋਈ।ਹਿੰਦੀ ਵਿਚ ਲਿਖੇ ਇਸ ਪੱਤਰ `ਚ ਪਰਿਵਾਰ ਤੋਂ 20 ਲੱਖ ਦੀ ਰਕਮ ਰਤੀਆ ਦੇ ਇਕ ਸਕੂਲ ਕੋਲ ਪਹੁੰਚਾਉਣ ਦੀ ਮੰਗ ਕੀਤੀ ਗਈ ਅਤੇ ਪੁਲੀਸ ਨੂੰ ਜਾਣਕਾਰੀ ਦੇਣ ਅਤੇ ਰਾਸ਼ੀ ਨਾ ਭੇਜਣ ਤੋਂ ਬਾਅਦ ਪਰਿਵਾਰ ਦਾ ਮਾੜਾ ਹਸ਼ਰ ਕਰਨ ਦੀ ਚਿਤਾਵਨੀ ਦਿੱਤੀ ਗਈ।ਪੱਤਰ ਵਿਚ ਸਾਰੀ ਰਾਸ਼ੀ ਸ਼ਨੀਵਾਰ ਨੂੰ 4 ਵਜੇ ਤੱਕ ਭੇਜਣ ਲਈ ਕਿਹਾ ਗਿਆ ਸੀ ਅਤੇ ਰਾਸ਼ੀ ਲੈਣ ਤੋਂ ਬਾਅਦ ਵੀ ਪਾਰਸਲ ਵਾਲਾ ਬੰਬ ਵਾਪਸ ਲਿਜਾਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਪਾਰਸਲ ਬੰਬ ਦਾ ਰਿਮੋਟ ਧਮਕੀਕਾਰਾਂ ਨੇ ਆਪਣੇ ਕੋਲ ਹੋਣ ਦੀ ਚਿਤਾਵਨੀ ਦਿੱਤੀ ਸੀ।
         ਪਰਿਵਾਰ ਵਲੋਂ ਪੁਲੀਸ ਨੂੰ ਸੂਚਿਤ ਕਰਨ ਤੋਂ ਤੁਰੰਤ ਬਾਅਦ ਐਸ.ਐਸ.ਪੀ ਮਾਨਸਾ ਮਨਧੀਰ ਸਿੰਘ ਭਾਰੀ ਪੁਲੀਸ ਪਾਰਟੀ ਲੈ ਕੇ ਬੁਢਲਾਡਾ ਪੁੱਜੇ ਅਤੇ ਇਸ ਦੀ ਜਾਂਚ ਸ਼ੁਰੂ ਕਰਵਾ ਦਿੱਤੀ । ਘਰ ਵਿਚ ਪਏ ਪਾਰਸਲ ਵਿੱਚ ਬੰਬ ਹੋਣ ਦੀ ਅਫਵਾਹ ਕਾਰਨ ਬਠਿੰਡਾ ਤੋਂ ਵਿਸੇਸ਼ ਟੀਮ ਬੁਲਾ ਕੇ ਉਸ ਦੇ ਕੋਲ ਧਮਾਕੇ ਕੀਤੇ ਗਏ, ਪਰ ਦੇਰ ਸ਼ਾਮ ਤੱਕ ਪੁਲੀਸ ਦੇ ਹੱਥ ਬੰਬ ਆਦਿ ਹੋਣ ਦਾ ਕੋਈ ਠੋਸ ਤੱਥ ਹੱਥ ਨਹੀਂ ਲੱਗਾ। ਬੰਬ ਨੂੰ ਖਤਮ ਕਰਨ ਤੋਂ ਪਹਿਲਾਂ ਪੁਲੀਸ ਨੇ ਬੁਢਲਾਡਾ ਦੀ ਬਾਰਾਂ ਨੌਹਰੇ ਬਸਤੀ ਦੇ ਆਲੇ-ਦੁਆਲੇ ਦੇ ਦਰਜਨਾਂ ਘਰ ਖਾਲੀ ਕਰਵਾ ਲਏ ਹਨ।
       ਜ਼ਿਲ੍ਹਾ ਪੁਲਿਸ ਕਪਤਾਨ ਮਨਧੀਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਬਠਿੰਡਾ ਤੋਂ ਮਾਹਿਰਾਂ ਦੀਆਂ ਵਿਸ਼ੇਸ਼ ਟੀਮਾਂ ਬੁਲਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply