Friday, March 13, 2026

ਕਿਸਾਨ ਮਜਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਤੇ ਸਮੁੱਚੇ ਕਰਜਾ ਮੁਆਫੀ ਲਈ ਸੰਘਰਸ਼ ਤਿੱਖਾ ਕਰਾਂਗੇ – ਦਲਜੀਤ ਮਾਨਸ਼ਾਹੀਆ

ਭੀਖੀ/ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਸ਼ ਦੀਆਂ 207 ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ `ਤੇ 30 ਨਵੰਬਰ ਨੂੰ ਕੀਤੇ ਗਏ PUNJ3011201803ਕਿਸਾਨ ਮੁਕਤੀ ਸੰਘਰਸ਼ ਲਈ ਪੂਰੇ ਦੇਸ਼ ਭਰ ਵਿਚੋਂ ਲੱਖਾਂ ਕਿਸਾਨ ਮਜਦੂਰ ਮੋਦੀ ਸਰਕਾਰ ਖਿਲਾਫ ਤਿੱਖੇ ਅੰਦੋਲਨ ਲਈ ਪਹੁੰਚੇ ਅਤੇ ਕਿਸਾਨਾਂ ਮਜਦੂਰਾਂ ਦੀਆਂ ਲਗਾਤਾਰ ਹੋ ਹਰੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਿਸਾਨਾਂ ਮਜਦੂਰਾਂ ਦੇ ਸਮੁਚੇ ਕਰਜਾ ਮੁਆਫੀ ਲਈ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚਤਿਾਵਨੀ ਦਿੱਤੀ।
          ਪੰਜਾਬ ਕਿਸਾਨ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ ਵਲੋਂ ਪੰਜਾਬ ਕਿਸਾਨ ਸਭਾ ਦੇ ਸੈਂਕੜੇ ਸਾਥੀਆਂ ਨੂੰ ਦਿੱਲੀ ਰੈਲੀ ਲਈ ਰਵਾਨਾ ਕੀਤਾ ਗਿਆ।ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਚੋਣਾਂ ਸਮੇਂ ਦੇਸ਼ ਦੇ ਕਿਸਾਨਾਂ ਮਜਦੂਰਾਂ ਅਤੇ ਆਮ ਵਰਗ ਨੂੰ ਚੰਗੇ ਦਿਨਾਂ ਦੇ ਝੂਠੇ ਲਾਰੇ ਲਾ ਕੇ ਰਾਜ ਸੱਤਾ ਹਥਿਆਈ ਗਈ ਸੀ ਅਤੇ ਕਿਸਾਨਾਂ-ਮਜਦੂਰਾਂ ਦੇ ਸਮੁੱਚੇ ਕਰਜਾ ਮੁਆਫ ਕਰਨ, ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਅਤੇ ਕਿਸਾਨਾਂ ਮਜਦੂਰਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਅਨੇਕਾਂ ਪ੍ਰਕਾਰ ਦੇ ਝੂਠੇ ਲਾਰੇ ਲਾਏ ਗਏ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਕੇਵਲ ਕਾਰਪੋਰੇਟ ਘਰਾਣੇ ਅਤੇ ਬਹੁ ਕੌਮੀ ਕੰਪਨੀਆਂ ਦੀ ਸੇਵਾ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਚੁੱਕੀ ਹੈ। ਮਾੜੀ ਆਰਥਿਕਤਾ ਦੇ ਕਾਰਨ ਕਿਸਾਨ-ਮਜਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ।
         ਇਸ ਸਮੇਂ ਪੰਜਾਬ ਕਿਸਾਨ ਸਭਾ ਦੇ ਸਾਥੀ ਨਿਹਾਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ ਅਤੇ ਜਗਰਾਜ ਸਿੰਘ ਹੀਰਕੇ ਨੇ ਮੰਗ ਕਰਦਿਆਂ ਕਿਹਾ ਕਿ ਜਿਨਸਾਂ ਦੇ ਲਾਹੇਵੰਦ ਭਾਅ ਦੇਣ, ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਕੀੜੇਮਾਰ ਕੀਟਨਾਸ਼ਕ ਦਵਾਈਆਂ ਦੀ ਸਬਸਿਡੀ ਅਤੇ ਹਰ 60 ਸਾਲ ਦੇ ਵਿਅਕਤੀਆਂ ਲਈ 5000 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਕਾਨੂੰਨ ਪਾਰਲੀਮੈਂਟ ਵਿਚ ਪਾਸ ਕਰਨ ਆਦਿ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।
        ਇਸ ਸਮੇਂ ਵੱਖ-ਵੱਖ ਪਿੰਡਾਂ `ਚੋਂ ਗੁਰਚਰਨ ਸਿੰਘ ਝੁਨੀਰ, ਪੱਪੀ ਮੂਲਾ ਸਿੰਘ ਵਾਲਾ, ਗੁਰਦਿਆਲ ਸਿੰਘ , ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਗੁਰਜੰਟ ਸਿੰਘ ਮੱਤੀ, ਕੇਵਲ ਐਮ.ਸੀ ਭੀਖੀ, ਸੁਖਦੇਵ ਸਿੰਘ ਮਾਨਸਾ ਖੁਰਦ, ਸੁਖਦੇਵ ਸਿੰਘ ਅਲੀਸ਼ੇਰ, ਮਾਹਲਾ ਸਿੰਘ ਬੱਪੀਆਣਾ ਆਦਿ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਸਾਥੀ ਦਿੱਲੀ ਲਈ ਰਵਾਨਾ ਹੋਏ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply