ਭੀਖੀ/ਮਾਨਸਾ, 30 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸ਼ਹਿਰ ਤੋਂ 5 ਕਿਲੋਮੀਟਰ ਦੂਰ ਮਾਨਸਾ ਕੈਂਚੀਆਂ ੇ ਸਥਿਤ ਇਕ ਅਕਾਲੀ ਆਗੂ ਦੇ
ਭਰਾ ਤੇ ਮਸ਼ਹੂਰ ਮਿੱਠੂ ਰਾਮ ਕਬਾੜੀਆ ਦੀ ਕਬਾੜ ਦੀ ਦੁਕਾਨ `ਤੇ ਧਮਾਕਾ ਹੋਣ ਨਾਲ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਨੱਥਾ ਸਿੰਘ (72) ਵਾਸੀ ਵਾਰਡ ਨੰਬਰ-2 ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਨਸਾ ਦਾ ਰਹਿਣ ਵਾਲਾ ਸੀ। ਉਹ ਅੱਜ ਸਵੇਰ ਸਮੇਂ ਕਿਸੇ ਵਸਤੂ ਦੀ ਭੰਨ-ਤੋੜ ਕਰ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਮੌਕੇ `ਤੇ ਹੀ ਉਸ ਦੀ ਮੌਤ ਹੋ ਗਈ।ਇਹ ਦੱਸਿਆ ਜਾ ਰਿਹਾ ਹੈ ਕਿ ਨੱਥਾ ਸਿੰਘ ਉਕਤ ਕਬਾੜੀਏ ਕੋਲ ਕਰੀਬ 27 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ।
ਘਟਨਾ ਸਥਾਨ `ਤੇ ਐਸ.ਐਸ.ਪੀ ਮਨਧੀਰ ਸਿੰਘ ਤੇ ਹੋਰ ਮਾਨਸਾ ਪਹੁੰਚੇ ਹੋਏ ਸਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।ਧਮਾਕੇ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਭਾਜੜਾ ਪੈ ਗਈਆਂ ਤੇ ਵੱਡੀ ਗਿਣਤੀ ਵਿੱਚ ਮਾਨਸਾ ਕੈਂਚੀਆਂ ਸਥਿਤ ਕਬਾੜ ਵਾਲੇ ਗੋਦਾਮ ਕੋਲ ਤਾਇਨਾਤ ਕੀਤੀ ਗਈ।ਸ਼ਾਮ ਸਮੇਂ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਜਿਸ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਵਿੱਚ ਮ੍ਰਿਤਕ ਨੱੱਥਾ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਰ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਕਬਾੜੀਏ ਦਾ ਜ਼ਿਆਦਾਤਰ ਕੰਮ ਫੌਜ ਦੀ ਪੁਰਾਣੀਆਂ ਗੱਡੀਆਂ ਖ੍ਰੀਦ ਕੇ ਵੇਚਣ ਜਾਂ ਤੋੜ ਭੰਨ ਕਰਨ ਦਾ ਕੰਮ ਹੈ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media