ਪਠਾਨਕੋਟ, 1 ਦਸੰਬਰ: (ਪੰਜਾਬ ਪੋਸਟ ਬਿਊਰੋ) ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ) ਭਾਰਤ ਸਰਕਾਰ ਵਲੋਂ ਸਥਾਨਕ ਹੋਟਲ ਵਿਖੇ ਪੱਤਰਕਾਰਾਂ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਅਤੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ।ਸ਼ਿਸ਼ੂ ਕੁਮਾਰ ਸ਼ਰਮਾ ਮੀਡਿਆ ਅਤੇ ਕੰਮਿਊਨਿਕੈਸਨ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ, ਅਨਿਲ ਡੋਗਰਾ, ਟੀ.ਆਰ ਸ਼ਰਮਾ, ਡਾ. ਮੰਨੂੰ ਸਰਮਾ, ਪ੍ਰੋ. ਕਮਲੇਸ ਸਿੰਘ ਦੁੱਗਲ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਸਮਾਰੋਹ ਦੋਰਾਨ ਸੰਬੋਧਨ ਕਰਦਿਆਂ ਪਵਿੱਤਰ ਸਿੰਘ ਸੰਯੁਕਤ ਡਾਇਰੈਕਟਰ ਚੰਡੀਗੜ੍ਹ ਨੇ ਦੱਸਿਆ ਕਿ ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ) ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਸੂਚਨਾ ਦੇ ਪ੍ਰਸਾਰ ਲਈ, ਇੱਕ ਨੋਡਲ ਸੰਸਥਾ ਹੈ।ਉਨ੍ਹਾਂ ਦੱਸਿਆ ਕਿ ਲੋਕਾਂ ਤੱਕ ਪਹੁੰਚਣ ਲਈ ਇਹ ਬਿਊਰੋ, ਮੀਡੀਆ ਨਾਲ ਭਾਰਤ ਸਰਕਾਰ ਦਾ ਮੁੱਖ ਇੰਟਰਫੇਸ (ਲਿੰਕ) ਹੈ।ਸਰਕਾਰੀ ਨੀਤੀਆਂ, ਪ੍ਰੋਗਰਾਮਾਂ ਅਤੇ ਯੋਜਨਾਵਾਂ ਦਾ ਲੋਕਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਅਤੇ ਵਿਕਾਸ ਏਜੰਡੇ ਨੂੰ ਮਜ਼ਬੂਤ ਕਰਨ ਵਾਸਤੇ ਪੀ.ਆਈ.ਬੀ ਅਤੇ ਮੀਡਿਆ ਦਰਮਿਆਨ ਤਾਲਮੇਲ ਵਧਾਉਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਬਣਾਉਂਦਾ ਹੈ ਕਿ ਪੀ.ਆਈ.ਬੀ ਦੀ ਪ੍ਰਸਾਰ ਪਹੁੰਚ (ਆਊਟਰੀਚ) ਦਿੱਲੀ ਜਾਂ ਰਾਜਾਂ ਦੀਆਂ ਰਾਜਧਾਨੀਆਂ ਵਿਚਲੇ ਪੱਤਰਕਾਰਾਂ ਤੱਕ ਹੀ ਸੀਮਿਤ ਨਾ ਰਹੇ ਸਗੋਂ ਜ਼ਿਲ੍ਹੇ ਅਤੇ ਹੇਠਲੇ ਪੱਧਰਾਂ ਤੱਕ ਵੀ ਇਸ ਦਾ ਵਿਸਤਾਰ ਹੋਵੇ।ਖੇਤਰੀ ਮੀਡੀਆ ਵਰਕਸ਼ਾਪ ‘ਵਾਰਤਾਲਾਪ’ ਇਸੇ ਭਾਵ ਤਹਿਤ ਆਯੋਜਿਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਾਰਤਾਲਾਪ ਦਾ ਮੁੱਖ ਉਦੇਸ਼ ਗ੍ਰਾਮੀਣ, ਉਪ ਜ਼ਿਲ੍ਹਾ ਅਤੇ ਜ਼ਿਲ੍ਹਾ ਪੱਧਰਾਂ ‘ਤੇ ਪੱਤਰਕਾਰਾਂ ਦਾ ਸਮਰੱਥਾ ਨਿਰਮਾਣ ਕਰਨਾ ਹੈ।ਇਸ ਤੋਂ ਇਲਾਵਾ ਪੀ.ਆਈ.ਬੀ ਵਲੋਂ ਉਪਰੋਕਤ ਮੀਡੀਆ ਦੇ ਪੱਤਰਕਾਰਾਂ ਅਤੇ ਪੱਤਰਕਾਰਾਂ ਤੋਂ ਵੱਖ-ਵੱਖ ਮੁੱਦਿਆਂ ‘ਤੇ ਕੀਮਤੀ ਪ੍ਰਤੀਕ੍ਰਿਆ ਲੈਣ ਲਈ ਪ੍ਰਭਾਵਸ਼ਾਲੀ ਸੂਚਨਾ ਪ੍ਰਵਾਹ ਪ੍ਰਣਾਲੀ ਵਿਕਸਿਤ ਕਰਨਾ ਹੈ।ਉਨ੍ਹਾਂ ਦੱਸਿਆ ਕਿ ਵਾਰਤਾਲਾਪ ਦਾ ਉਦੇਸ਼ ਪੀ.ਆਈ.ਬੀ ਦੇ ਰੀਜਨਲ/ਬਰਾਂਚ ਦਫ਼ਤਰਾਂ ਅਤੇ ਜ਼ਿਲ੍ਹਾ ਤੇ ਉਪ-ਜ਼ਿਲ੍ਹਾ ਪੱਧਰਾਂ ‘ਤੇ ਕੰਮ ਕਰ ਰਹੇ ਪੱਤਰਕਾਰਾਂ ਦਰਮਿਆਨ ਸਿੱਧਾ ਸੰਚਾਰ ਬਣਾਉਣਾ ਹੈ ਤਾਂਕਿ ਉਨ੍ਹਾਂ ਨੂੰ ਪੀ.ਆਈ.ਬੀ ਰਿਲੀਜ਼ਾਂ ਅਤੇ ਹੋਰ ਸਮੱਗਰੀ ਸਿੱਧੇ ਹੀ ਉਪਲੱਬਧ ਕਰਵਾਏ ਜਾ ਸਕਣ।ਉਨ੍ਹਾਂ ਦੱਸਿਆ ਕਿ ਵਾਰਤਾਲਾਪ ਦਾ ਇੱਕ ਹੋਰ ਪਹਿਲੂ, ਹੇਠਲੇ ਪੱਧਰ ‘ਤੇ ਕਾਰਜਸ਼ੀਲ ਪੱਤਰਕਾਰਾਂ ਨੂੰ ਪੀ.ਆਈ.ਬੀ ਅਤੇ ਭਾਰਤ ਸਰਕਾਰ ਦੀ ਸੂਚਨਾ ਪ੍ਰਸਾਰ ਪ੍ਰਣਾਲੀ ਬਾਰੇ ਜਾਣੂ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ‘ਵਾਰਤਾਲਾਪ’ ਨੂੰ ਆਮ ਕਰਕੇ ਚਾਰ ਤੋਂ 6 ਸੈਸ਼ਨਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਟੈਕਨੀਕਲ ਸੈਸ਼ਨ ਵਿੱਚ, ਪੀ.ਆਈ.ਬੀ ਵਲੋਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਦੋਹਾਂ ਤਰ੍ਹਾਂ ਦੇ ਮੀਡੀਆ ਨੂੰ ਦਿੱਤੀ ਜਾਣ ਵਾਲੀ ਸੂਚਨਾ ਦੇ ਪ੍ਰਵਾਹ ਨੂੰ ਸਟ੍ਰੀਮਲਾਈਨ ਕਰਨ, ਸਰਕਾਰੀ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਰਿਪੋਰਟ ਕਰਨ, ਸੰਕਟ ਸਥਿਤੀਆਂ/ ਪ੍ਰਬੰਧਨ ਦੌਰਾਨ ਮੀਡੀਆ ਦੀ ਭੂਮਿਕਾ, ਨਵੇਂ/ਸੋਸ਼ਲ ਮੀਡੀਆ ਦੇ ਸਮਿਆਂ ਵਿੱਚ ਉਭਰਦੇ ਮੀਡੀਆ ਦ੍ਰਿਸ਼ ਆਦਿ ‘ਤੇ ਫੋਕਸ ਕੀਤਾ ਜਾਂਦਾ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media