Thursday, July 9, 2026

ਇੰਗਲਿਸ਼ ਸਪੀਕਿੰਗ ਕੋਰਸ ਨਾਲ਼ ਪ੍ਰਸਿੱਧ ਪੁਸਤਕ ‘ਦਾ ਇਜ਼ੀਏਸਟ ਵੇ ਟੂ ਲਰਨ ਇੰਗਲਿੰਸ਼’ ਤੇ ਆਈਲਟਸ ਮੁਫ਼ਤ

Vikram singh basatiਸਮਰਾਲਾ, 1 ਦਸੰਬਰ (ਪੰਜਾਬ ਪੋਸਟ  ਕੰਗ) – ਆਈਲਟਸ ਸੈਂਟਰ ਵਿਦਿਆਰਥੀਆਂ ਦੇ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਘੇ ਲੇਖਕ, ਪੱਤਰਕਾਰ ਅਤੇ ਅਧਿਆਪਕ ਵਿਕਰਮ ਸਿੰਘ ਨੇ ਵਿਦਿਆਰਥੀਆਂ ਦੀ ਮਦਦ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ।ਉਨ੍ਹਾਂ ਦੀ ਸੰਸਥਾ ਬਸਾਤੀ ਪਬਲਿਸ਼ਰਜ਼ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਤਹਿਸੀਲ ਸਮਰਾਲਾ ਦੇ ਮਾਛੀਵਾੜਾ ਸਾਹਿਬ ਇਲਾਕੇ ਵਿਖੇ ਸਪੋਕਨ ਇੰਗਲਿਸ਼ ਦੀ ਕੋਚਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਕਰਮ ਸਿੰਘ ਨੇ ਦੱਸਿਆ ਕਿ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਇੰਗਲਿਸ਼ ਸਪੀਕਿੰਗ ਕੋਰਸ ਦੇ ਨਾਲ਼ ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ‘ਦਾ ਇਜੀਏਸਟ ਵੇ ਟੂ ਲਰਨ ਇੰਗਲਿਸ਼ (ਭਾਗ-1 ਅਤੇ 2)’ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਇਹ ਪੁਸਤਕਾਂ ਡੀ.ਪੀ.ਆਈ (ਸੈਕੰਡਰੀ ਸਿੱਖਿਆ) ਦੁਆਰਾ ਪ੍ਰਵਾਨਿਤ ਹਨ।ਇਸ ਦੇ ਨਾਲ ਹੀ ਆਈਲਟਸ ਦੀ ਟਰੇਨਿੰਗ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ। ਲੋੜਵੰਦ ਵਿਦਿਆਰਥੀ ਇਸ ਸਹੂਲਤ ਦਾ ਲਾਭ ਉਠਾ ਕੇ ਅੰਗਰੇਜ਼ੀ ਦੇ ਨਾਮ ‘ਤੇ ਹੋ ਰਹੇ ਆਰਿਥਕ ਸ਼ੋਸ਼ਣ ਤੋਂ ਬਚ ਸਕਦੇ ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply