Sunday, September 27, 2026

ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਲਈ ਸ਼ੋਮੈਨ ਗਰੁੱਪ ਵਲੋਂ ਵਿਸ਼ੇਸ਼ ਸ਼ੋਅ ਦਾ ਆਯੋਜਨ

PPN0112201834ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਖੇਡ ਮੈਦਾਨ ਵਿਖੇ ਗਿੱਧੇ-ਭੰਗੜੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੋਮੈਨ ਗਰੁੱਪ ਵਲੋਂ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਜ਼ਾਰਾਂ ਸਕੂਲੀ ਬੱਚਿਆਂ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਮੁੱਖ ਮਹਿਮਾਨ ਤੇ ਵਿਕਾਸ ਸੋਨੀ ਅਤੇ ਅਨਿਲ ਦੱਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।ਮੁੱਖ ਮਹਿਮਾਨ ਓ.ਪੀ. ਸੋਨੀ ਨੇ ਵਿਦਿਆਰਥੀਆਂ ਨਾਲ ਮਿਲ ਕੇ ਭੰਗੜਾ ਪਾਉਂਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ  ਤਰੱਕੀ ਤੇ ਦੀਆਂ ਲੀਹਾਂ `ਤੇ ਲਿਆਉਣ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਬਹੁਤ ਲਾਜ਼ਮੀ ਹੈ।ਇਸ ਮੌਕੇ ਗੌਰਵ ਸੇਠ, ਗਰਮਾ ਸੇਠ, ਮੀਨੂੰ ਸ਼ਰਮਾ, ਰਾਜੀਵ ਸ਼ਰਮਾ ਆਦਿ ਹਾਜ਼ਰ ਸਨ।
 

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply