ਸਮਰਾਲਾ, 3 ਦਸੰਬਰ (ਪੰਜਾਬ ਪੋਸਟ – ਕੰਗ) – 40ਵੀਂ ਪੰਜਾਬ ਮਾਸਟਰ ਐਥਲੇਟਿਕਸ ਚੈਂਪੀਅਨਸ਼ਿਪ ਜੋ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ।ਇਸ ਚੈਂਪੀਅਨਸ਼ਿਪ ਵਿੱਚ ਸਮਰਾਲਾ ਇਲਾਕੇ ਦੇ ਇੱਕ ਹੋਣਹਾਰ ਬਜ਼ੁਰਗ ਖਿਡਾਰੀ ਹਰਭਜਨ ਸਿੰਘ ਮਾਦਪੁਰ ਨੇ ਭਾਗ ਲੈ ਕੇ ਸਮਰਾਲਾ ਇਲਾਕੇ ਦਾ ਨਾਂ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ।ਹਰਭਜਨ ਸਿੰਘ ਮਾਦਪੁਰ ਨੇ 70+ ਵਿੱਚ ਆਪਣੇ ਜੋਹਰ ਵਿਖਾਉਂਦੇ ਹੋਏ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਇਸ ਤੋਂ ਇਲਾਵਾ 100 ਮੀਟਰ ਅਤੇ 200 ਮੀਟਰ ਰੇਸ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦੇ ਤਮਗੇ ਹਾਸਲ ਕੀਤੇ।
ਪੱਤਰਕਾਰਾਂ ਨਾਲ ਆਪਣੀ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਕਿ ਫਰਵਰੀ 2019 ਵਿੱਚ ਆਧਰਾ ਪ੍ਰਦੇਸ਼ ਵਿੱਚ ਗੰਟੂਰ ਵਿਖੇ ਹੋਣ ਜਾ ਰਹੀ ਨੈਸ਼ਨਲ ਚੈਂਪੀਅਨਸ਼ਿਪ ’ਚ ਇਸੇ ਤਰ੍ਹਾਂ ਚੰਗੀ ਕਾਰਗੁਜਾਰੀ ਦਿਖਾ ਕੇ ਮਲੇਸ਼ੀਆ ਵਿਖੇ ਹੋਣ ਜਾ ਰਹੀ ਏਸ਼ੀਆ ਚੈਂਪੀਅਨਸ਼ਿਪ ਵਿੱਚ ਆਪਣਾ ਸਥਾਨ ਬਣਾ ਕੇ ਉਥੋਂ ਸੋਨ ਮੈਡਲ ਜਿੱਤ ਕੇ ਲੈ ਆਉੁਣ ਲਈ ਆਸਵੰਦ ਹਨ ਅਤੇ ਸਮਰਾਲਾ ਇਲਾਕੇ ਦਾ ਨਾਂ ਦੁਨੀਆਂ ਵਿੱਚ ਚਮਕਾਉਣਗੇ।ਉਨ੍ਹਾਂ ਅਜਕਲ ਦੀ ਨੌਜਵਾਨੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੀਆਂ ਸਿਹਤਾਂ ਵੱਲ ਧਿਆਨ ਦੇਣ, ਨਸ਼ੇ ਤੋਂ ਦੂਰ ਰਹਿਣ।ਉਨ੍ਹਾਂ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਅੱਜਕੱਲ ਪਿੰਡਾਂ ਦੀਆਂ ਗਰਾਉਂਡਾਂ ਖਾਲੀ ਦਿਖਾਈ ਦਿੰਦੀਆਂ ਹਨ ਅਤੇ ਹਸਪਤਾਲ ਭਰ ਰਹੇ ਹਨ।ਪੰਜਾਬ ਸਿਰਲੱਥ ਗੱਭਰੂਆਂ ਦੀ ਸਰ-ਜ਼ਮੀਨ ਹੈ, ਨਾ ਕਿ ਨਸ਼ੱਈਆਂ ਦੀ।ਹਰਭਜਨ ਸਿੰਘ ਦੀਆਂ ਇਨ੍ਹਾਂ ਪ੍ਰਾਪਤੀਆਂ ਬਦਲੇ ਇਲਾਕੇ ਦੀਆਂ ਸਮਾਜਿਕ ਅਤੇ ਸਾਹਿਤਕ ਜਥੇਬੰਦੀਆਂ ਵੱਲੋਂ ਮਬਾਰਕਬਾਦ ਦਿੱਤੀ ਗਈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media