ਅੰਮ੍ਰਿਤਸਰ, 56 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਮਹਾਂਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਾਰੰਟੀ ਯੋਜਨਾ ਅਧੀਨ ਇਸ ਸਾਲ ਜਿਲ੍ਹੇ ਵਿਚ ਹੁਣ ਤੱਕ
97948 ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਇਨਾਂ ਲੋਕਾਂ ਨੇ ਜਿਲ੍ਹੇ ਦੇ ਦਿਹਾਤੀ ਖੇਤਰ ਵਿਚ ਸਾਫ-ਸਫਾਈ, ਪਾਰਕ ਬਨਾਉਣ ਤੇ ਹੋਰ ਵਿਕਾਸ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ 9 ਬਲਾਕਾਂ ਵਿਚ ਇਹ ਸਕੀਮ ਚੱਲ ਰਹੀ ਹੈ, ਜਿਸ ਤਹਿਤ ਵਿਤੀ ਸਾਲ 2018-19 ਦੇ ਲੇਬਰ ਬਜ਼ਟ ਅਨੁਸਾਰ ਮਹੀਨਾ ਨਵੰਬਰ ਤੱਕ ਕੁੱਲ 5.39 ਲੱਖ ਦਿਹਾੜੀਆਂ ਦਾ ਰੋਜ਼ਗਾਰ ਦਿੱਤਾ ਗਿਆ, ਜਿਸ ਉਤੇ ਹੁਣ ਤੱਕ 15.30 ਕਰੋੜ ਖਰਚ ਕੀਤੇ ਜਾ ਚੁੱਕੇ ਹਨ।
ਉਨਾਂ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਵਿਚ 47 ਪਾਰਕ ਮਨਰੇਗਾ ਤਹਿਤ ਬਣਾਏ ਜਾ ਰਹੇ ਹਨ, ਜਿਸ ਵਿਚੋਂ 21 ਪਾਰਕਾਂ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ 26 ਪਾਰਕਾਂ ਵਿੱਚ ਕੰਮ ਚੱਲ ਰਹੇ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਨਿੱਜੀ ਸ਼੍ਰੇਣੀ ਅਧੀਨ ਜ਼ਿਲੇ ਵਿੱਚ ਕੈਟਲ ਸ਼ੈਡ ਅਤੇ ਗੋਟ ਸ਼ੈਡ ਵੀ ਮਨਰੇਗਾ ਅਧੀਨ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਬਲਾਕਾਂ ਨੂੰ ਮੱਛੀ ਪਾਲਣ ਵਿਭਾਗ ਨਾਲ ਤਾਲਮੇਲ ਕਰਕੇ ਫਿਸ਼ ਪੌਂਡ ਬਣਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿੱਚ ਲਾਭਪਾਤਰੀ ਦੀ ਜਮੀਨ ਅਤੇ ਮਗਨਰੇਗਾ ਦੀ ਗਰਾਂਟ ਨਾਲ 3.60 ਲੱਖ ਦਾ ਫਿਸ਼ ਪੌਂਡ ਤਿਆਰ ਕੀਤਾ ਜਾਣਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media