ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਮਾਨਸਾ ਦੇ ਪਿੰਡ ਉਡਤ ਭਗਤ ਰਾਮ ਦੇ 42 ਸਾਲਾ ਕਿਸਾਨ ਬਸੰਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੇ
ਸਿਰ ਚੜੇ ਕਰਜੇ ਤੋਂ ਪਰੇਸ਼ਾਨ ਹੋ ਕੇ ਆਪਣੇ ਹੀ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ।ਮ੍ਰਿਤਕ ਦੇ ਪਰਿਵਾਰ ਕੋਲ ਮਹਿਜ਼ ਚਾਰ ਕਿਲੇ ਜਮੀਨ ਹੈ, ਜਿਸ ਵਿੱਚੋਂ 3 ਕਨਾਲਾਂ ਪਹਿਲਾਂ ਹੀ ਵਿਕ ਚੁੱਕੀ ਹੈ।ਪੁਲਿਸ ਅਨੁਸਾਰ ਮ੍ਰਿਤਕ ਦੇ ਸਿਰ ਬੈਂਕ ਅਤੇ ਆੜਤੀ ਦਾ ਕਰੀਬ 5 ਲੱਖ ਰੁਪਏ ਦਾ ਕਰਜਾ ਸੀ।
Punjab Post Daily Online Newspaper & Print Media