ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਪੰਜਵਾਂ ਅੰਮ੍ਰਿਤ ਵਰਖਾ ਕੀਰਤਨ ਸਮਾਗਮ ਖ਼ਾਲਸਾ ਪਰਿਵਾਰ,
ਗੁਰਦੁਆਰਾ ਗੁਰੂ ਕੇ ਮਹਿਲ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸਥਾਨਕ ਸੁਲਤਾਨਵਿੰਡ ਰੋਡ ਸਥਿਤ ਨਿਉ ਗੁਰਨਾਮ ਨਗਰ ਵਿਖੇ ਆਯੋਜਿਤ ਇਸ ਕੀਰਤਨ ਦਰਬਾਰ ‘ਚ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁ. ਫਤਿਹਗੜ੍ਹ ਸਾਹਿਬ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਸਤਿੰਦਰਬੀਰ ਸਿੰਘ ਤੇ ਭਾਈ ਜਬਰਤੋੜ ਸਿੰਘ, ਡਾ. ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ ਸਹਾਰਨਪੁਰੀ, ਭਾਈ ਗੁਰਿੰਦਰਜੀਤ ਸਿੰਘ ਮਾਧੋਕੇ ਤੋਂ ਇਲਾਵਾ ਬੀਬੀਆਂ ਦੇ ਜਥਿਆਂ ਨੇ ਹਾਜਰੀ ਭਰੀ।ਪ੍ਰਬੰਧਕਾਂ ਵਲੋਂ ਕੀਰਤਨੀ ਜਥਿਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਚਾਹ ਅਤੇ ਲੰਗਰ ਵਰਤਾਇਆ ਗਿਆ।
Check Also
ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ …
Punjab Post Daily Online Newspaper & Print Media