Tuesday, July 28, 2026

31.12.2018 ਤੋਂ ਪਹਿਲਾਂ ਐਨ.ਆਰ.ਆਈ ਓਵਰਸੀਜ਼ ਵੋਟਰ ਵਜੋਂ ਨਾਮ ਦਰਜ ਕਰਵਾਉਣ-ਰਾਮਵੀਰ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਆਈ.ਏ.ਐਸ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ votesਐਨ.ਆਰ.ਆਈ (ਅਜਿਹੇ ਵਿਅਕਤੀ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਪਾਸ ਉਨ੍ਹਾਂ ਦੇਸ਼ਾਂ ਦਾ ਵੈਲਿਡ ਵੀਜ਼ਾ ਅਤੇ ਭਾਰਤੀ ਪਾਸਪੋਰਟ ਹੈ) ਸਬੰਧੀ ਮਿੱਥ ਲਿਆ ਜਾਂਦਾ ਹੈ ਕਿ ਐਨ.ਆਰ.ਆਈ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਜ਼ੀਹ ਨਹੀਂ ਦਿੱਤੀ ਜਾਂਦੀ ਅਤੇ ਵੋਟਾਂ ਸਮੇਂ ਇਨ੍ਹਾਂ ਦੀ ਸ਼ਮੂਲੀਅਤ ਨਾ-ਮਾਤਰ ਹੀ ਹੁੰਦੀ ਹੈ ਪਰ ਧਿਆਨ ਵਿੱਚ ਆਇਆ ਹੈ ਕਿ ਜ਼ਿਆਦਾਤਰ ਐਨ.ਆਰ.ਆਈ ਵਿਅਕਤੀ ਵੋਟਰ ਸੂਚੀ ਵਿੱਚ ਜਨਰਲ ਵੋਟਰ ਵਜੋਂ ਦਰਜ ਹਨ।ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾਂਦੀਆਂ ਹਨ।ਮੌੌਜੂਦਾ ਸਮੇਂ ਹਜ਼ਾਰਾਂ ਦੀ ਤਦਾਦ ਵਿੱਚ 18 ਤੋਂ 20 ਸਾਲ ਦੇ ਨੌਜਵਾਨ ਵਿਦਿਆਰਥੀ/ਵਿਦਿਆਰਥਣਾਂ ਉਚੇਰੀ ਸਿੱਖਿਆ ਜਾਂ ਰੁਜਗਾਰ ਖਾਤਿਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਇਨ੍ਹ੍ਹਾਂ ਦਾ ਡਾਟਾ ਵੀ ਉਪਲਬਧ ਨਹੀਂ ਹੈ।ਇਸ ਨੂੰ ਮੁੱਖ ਰੱਖਦਿਆਂ ਹੋਇਆਂ ਐਨ.ਆਰ.ਆਈ ਸਭਾ ਪਾਸੋਂ ਐਨ.ਆਰ.ਆਈ ਦਾ ਡਾਟਾ, ਬੀ.ਐਲ.ਓ ਰਾਹੀਂ ਪਹਿਚਾਣ ਕੀਤੇ ਗਏ ਐਨ.ਆਰ.ਆਈ ਵੋਟਰਾਂ ਦਾ ਡਾਟਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਜਾਂ ਰੋਜਗਾਰ ਖਾਤਿਰ ਗਏ ਹੋਏ ਹਨ, ਦਾ 298 ਨੌਜਵਾਨ ਲੜਕੇ/ਲੜਕੀਆਂ/ਵਿਅਕਤੀਆਂ ਦਾ ਡਾਟਾ (ਵਿਧਾਨ ਸਭਾ ਚੋਣ ਹਲਕਾ 001-ਸੁਜਾਨਪੁਰ 158, 002-ਭੋਆ (ਅ.ਜ)-120, 003-ਪਠਾਨਕੋਟ-20) ਵੀ ਇਕੱਤਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੇਵਲ 26 ਐਨ.ਆਰ.ਆਈ ਵਿਅਕਤੀਆਂ ਦੇ ਫਾਰਮ ਨੰ.6-ਏ ਭਰਵਾ ਕੇ ਬਤੌਰ ਓਵਰਸੀਜ਼ ਇਲੈਕਟਰਲ ਰਜਿਸਟਰ ਦਰਜ ਕੀਤਾ ਜਾ ਚੁੱਕਾ ਹੈ।
        ਡਿਪਟੀ ਕਮਿਸ਼ਨਰ ਵਲੋਂ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਜਾਂ ਰੁਜਗਾਰ ਖਾਤਿਰ ਵਿਦੇਸ਼ਾਂ ਵਿੱਚ ਗਏ ਨੌਜਵਾਨ/ਲੜਕੇ/ਲੜਕੀਆਂ ਵਿਅਕਤੀਆਂ ਦੇ ਮਾਤਾ/ਪਿਤਾ/ਪਰਿਵਾਰਰਿਕ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਲੋੜੀਂਦੇ ਦਸਤਾਵੇਜ (ਪਾਸਪੋਰਟ ਅਤੇ ਵੀਜ਼ੇ ਦੀ ਕਾਪੀ) ਮਿਤੀ 31.12.2018 ਤੋੋਂ ਪਹਿਲਾਂ-ਪਹਿਲਾਂ ਪ੍ਰਾਪਤ ਕਰਕੇ ਉਨ੍ਹਾਂ ਦੇ ਫਾਰਮ ਨੰ. 6-ਏ ਭਰਵਾ ਕੇ ਆਪਣੇ ਪੋਲਿੰਗ ਬੂਥ ਦੇ ਬੀ.ਐਲ.ਓ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਕੇ ਆਪਣੇ ਬੱਚਿਆਂ ਨੂੰ ਵੋਟਰ ਸੂਚੀ ਵਿੱਚ ਬਤੌਰ ਓਵਰਸੀਜ਼ ਵੋਟਰ ਵਜੋਂ ਦਰਜ ਕਰਵਾਉਣ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply