ਪਠਾਨਕੋਟ, 16 ਦਸੰਬਰ (ਪੰਜਾਬ ਪੋਸਟ ਬਿਊਰੋ) – ਪਸ਼ੂ ਪਾਲਣ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਡੱਡਵਾਂ ਵਿਖੇ ਪਸੂ ਭਲਾਈ ਅਤੇ ਕਿਸਾਨ
ਜਾਗਰੁਕਤਾ ਕੈਂਪ ਲਗਾਇਆ ਗਿਆ।ਕੈਂਪ ਵਿੱਚ ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀਕਲੀਨਿਕ ਪਠਾਨਕੋਟ, ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਉੱਤਮ ਚੰਦ ਐਸ.ਡੀ.ਓ ਜੁਗਿਆਲ ਵਿਸੇਸ ਤੋਰ ਤੇ ਹਾਜ਼ਰ ਹੋਏ।
ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਪਸ਼ੂ ਪਾਲਕਾਂ ਨੂੰ ਬਾਂਝਪਨ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਦੱਸਿਆ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖੇਤਾਂ ਵਿੱਚ ਰਸਾਈਣਿਕ ਖਾਦਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਖਾਦਾਂ ਦੇ ਜਿਆਦਾ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸਕਤੀ ਘੱਟ ਜਾਂਦੀ ਹੈ। ਡਾ. ਗੁਲਸ਼ਨ ਚੰਦ ਨੇ ਪਸੂਆਂ ਨੂੰ ਹੋਣ ਵਾਲੇ ਥਨੇਲਾ ਰੋਗ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਇਹ ਰੋਗ ਗਾਵਾਂ, ਮੱਝਾਂ ਵਿੱਚ ਹੁੰਦਾ ਹੈ ਅਤੇ ਬੀਮਾਰੀ ਦਾ ਇਲਾਜ ਸਮੇਂ ਸਿਰ ਨਾ ਕਰਵਾਉਂਣ ਤੇ ਪਸੂਆਂ ਦਾ ਦੁੱਧ ਖਰਾਬ ਹੋ ਜਾਂਦਾ ਹੈ। ਇਸ ਮੋਕੇ ਤੇ ਉਨ੍ਹਾਂ ਪਸ਼ੂਆਂ ਨੂੰ ਹੋਣ ਵਾਲੇ ਹਲਕਾਅ ਰੋਗ ਦੇ ਲੱਛਣ , ਕਾਰਨ ਅਤੇ ਇਸ ਤੋਂ ਬਚਾਓ ਬਾਰੇ ਵੀ ਜਾਣਕਾਰੀ ਦਿੱਤੀ।ਕੈਂਪ ਦੋਰਾਨ ਕਿਸਾਨਾਂ ਨੂੰ ਘਰ੍ਹਾਂ ਅੰਦਰ ਹੀ ਦੁੱਧ ਦੇਣ ਵਾਲੇ ਪਸ਼ੂ ਪਾਲਣ ਲਈ ਜਾਗਰੂਕ ਕੀਤਾ ਗਿਆ।ਇਸ ਮੋਕੇ ਜੋਗਿੰਦਰ ਸਿੰਘ, ਅਵਤਾਰ ਸਿੰਘ, ਥੁੜੂ ਰਾਮ, ਬਲਦੇਵ ਸਿੰਘ, ਸਰਬਜੀਤ ਸਿੰਘ, ਰਾਜੂ, ਦੀਵਾਨ ਸਿੰਘ, ਕਰਤਾਰ ਚੰਦ, ਸੱਜੂ ਰਾਮ, ਦਰਸ਼ਨ ਸਿੰਘ, ਲਾਭ ਸਿੰਘ, ਮਹਿੰਦਰ ਸਿੰਘ, ਉਂਕਾਰ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media