ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਕੂਲ ਮੁੱਖੀਆਂ ਤੇ ਸਮਾਜ ਸੇਵੀਆਂ ਨੇ ਦਿੱਤਾ ਚਾਈਨਾ ਡੋਰ ਖਿਲਾਫ ਹੋਕਾ ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਵੱਲੋ ਪਿਛਲੇ 16 ਵਰ੍ਹਿਆਂ ਜਿਥੇ ਖੇਡਾਂ ਨੂੰ ਪ੍ਰਮੋਟ ਕਰਨ ਦੇ ਨਾਲ-ਨਾਲ ਭਰੂਣ ਹੱਤਿਆ ਅਤੇ ਸਮਾਜਿਕ ਬੁਰਾਈਆਂ ਖਿਲਾਫ ਬੀੜਾ ਚੁੱਕਿਆ ਹੈ ਉਥੇ ਜਿਲੇ ਦੇ ਸਕੂਲ ਮੁੱਖੀਆ ਅਤੇ ਸਮਾਜ ਸੇਵੀਆ ਨੂੰ ਨਾਲ ਲੈ ਕੇ ਖੂਨੀ ਡੋਰ (ਚਾਈਨਾ ਡੋਰ) ਖਿਲਾਫ ਹੋਕਾ ਦਿੱਤਾ ਹੈ।ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਤੋ ਇਲਾਵਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਛੇਹਰਟਾ ਪ੍ਰਿਸੀਪਲ ਮਨਮੀਤ ਕੋਰ, ਪ੍ਰਭਾਕਰ ਸ.ਸ ਸਕੂਲ ਛੇਹਰਟਾ ਪ੍ਰਿਸੀਪਲ ਰਾਜੇਸ਼ ਪ੍ਰਭਾਕਰ, ਲਿਟਲ ਸੀਨੀਅਰ ਸਕੂਲ ਰਣਜੀਤ ਐਵੀਨਿਓ ਪ੍ਰਿਸੀਪਲ ਰੇਨੂ ਸ਼ਰਮਾ, ਤਹਿਸੀਲਦਾਰ ਰੋਬਿਨਜੀਤ ਕੋਰ, ਸਮਾਜ ਸੇਵਿਕਾ ਮੰਜੂ ਗੁਪਤਾ, ਤੇ ਕਰਮਜੀਤ ਕੋਰ ਅਤੇ ਮੁੱਖ ਪ੍ਰਬੰਧਕ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਵੀਨਾ ਮੱਟੂ ਵੱਲੋ ਸਾਂਝੇ ਤੌਰ `ਤੇ ਜਿਲੇ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਚਾਇਨਾ ਡੋਰ ਨਾਲ ਪੰਤਗਬਾਜੀ ਨਾ ਕਰਨ ਬਾਰੇ ਕਿਹਾ ਬੇਸ਼ਕ ਆਏ ਦਿਨ ਪੁਲਿਸ ਇਲਾਕਿਆ ਵਿੱਚ ਹਰਕਤ ਕਰਕੇ ਦਰਜਨਾਂ ਗੱਟੂ ਬਰਾਮਦ ਕਰ ਰਹੀ ਹੈ, ਪਰ ਵੀ ਚੋਰ ਮੋਹੀਆਂ ਰਾਹੀ ਡੋਰ ਵਿਕ ਰਹੀ ਹੈ।ਇਸ ਡੋਰ ਨਾਲ ਜਿਥੇ ਇਨਸਾਨਾਂ ਦਾ ਜਾਨੀ ਨੁਕਸਾਨ ਹੁੰਦਾ ਹੈ, ਉਥੇ ਬੇਜ਼ੂਬਾਨ ਪੰਡੀਆਂ ਲਈ ਵੀ ਘਾਤਕ ਹੈ।
ਆਖਿਰ ਚ’ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਪੁਲਿਸ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਚਾਈਨਾ ਡੋਰ ਖਿਲਾਫ ਸਿਕੰਜ਼ਾ ਕੱਸਿਆ ਜਾਵੇ।ਹਾਈਕੋਰਟ ਵੱਲੋ ਇਸ ਡੋਰ ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਵੀ ਇਸ ਦੀ ਵਿੱਕਰੀ ਅੰਦਰ ਖਾਤੇ ਹੋ ਰਹੀ ਹੈ।ਇਸ ਡੋਰ ਨਾਲ ਦੋ ਪਰੀਆਂ ਵਾਰਨ ਤੇ ਚੱਲਣ ਵਾਲੇ ਲੋਕਾਂ ਦੇ ਗਲੇ, ਅੱਖਾਂ ਅਤੇ ਹੋਰ ਅੰਗਾਂ ਤੇ ਚਾਈਨਾ ਡੋਰ ਫਿਰਨ ਨਾਲ ਗੰਭੀਰ ਜਖਮੀ ਹੋਣ ਦਾ ਖਤਰਾ ਰਹਿੰਦਾ ਹੈ।ਜਲਦ ਹੀ ਪੁਲਿਸ ਕਮਿਸ਼ਨਰ ਨੂੰ ਚਾਇਨਾ ਡੋਰ ਖਿਲਾਫ ਮੰਗ ਪੱਤਰ ਦਿੱਤਾ ਜਾਵੇਗਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media