Monday, September 28, 2026

ਜਗਜੀਤ ਸਿੰਘ ਲੀਲਾ ਪਿੰਡ ਬੁਗਰਾ ਦੇ ਤੀਜੀ ਵਾਰ ਬਣੇ ਪੰਚ

ਧੂਰੀ, 22 ਦਸੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਮੈਂਬਰ ਤੇ ਅਕਾਲੀ ਆਗੂ ਜਗਜੀਤ ਸਿੰਘ ਲੀਲਾ ਨੂੰ ਸਰਬਸੰਮਤੀ ਨਾਲ PUNJ2212201810ਲਗਾਤਾਰ ਤੀਜੀ ਵਾਰ ਪਿੰਡ ਬੁਗਰਾ ਦੇ ਵਾਰਡ ਨੰਬਰ 6 ਤੋਂ ਪੰਚ ਚੁਣਿਆ ਗਿਆ ਹੈ।ਜਗਜੀਤ ਸਿੰਘ ਲੀਲਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਪਿੰਡ ਬੁਗਰਾ ਦੀ ਪੰਚੀ ਚੋਣ ਜਿੱਤੀ ਸੀ ਅਤੇ ਦੂਜੀ ਵਾਰ ਪਿੰਡ ਵੱਲੋਂ ਉਹਨਾਂ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ ਸੀ ਅਤੇ ਇਸ ਵਾਰ ਵੀ ਪਿੰਡ ਵਾਸੀਆਂ ਨੇ ਉਹਨਾਂ ਵਲੋਂ ਕਰਵਾਏ ਵਿਕਾਸ ਕਾਰਜਾਂ `ਤੇ ਮੋਹਰ ਲਗਾਉਂਦਿਆਂ ਸਰਬਸੰਮਤੀ ਨਾਲ ਪੰਚ ਚੁਣ ਚੁਣ ਲਿਆ ਗਿਆ ਹੈ।ਉਹਨਾਂ ਕਿਹਾ ਕਿ ਉਹ ਪਿੰਡ ਬੁਗਰਾ ਦੇ ਵਿਕਾਸ ਕਾਰਜਾਂ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply