ਡਾ. ਰਾਜ ਕੁਮਾਰ ਵੇਰਕਾ ਨੇ ਸੇਂਟ ਪਾਲ ਗਿਰਜਾ ਘਰ `ਚ ਕੀਤੀ ਸਭ ਦੇ ਭਲੇ ਲਈ ਅਰਦਾਸ
ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕ੍ਰਿਸਮਿਸ ਡੇਅ ਮੌਕੇ ਗੁਰੂ ਨਗਰੀ ਦੇ ਵੱਖ-ਵੱਖ ਗਿਰਜ਼ਾ ਘਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ
ਅਤੇ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ।ਇਸ ਸਮੇਂ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ, ਜਿੰਨਾਂ ਵਿੱਚ ਵੱਡੀ ਗਿਣਤੀ `ਚ ਪੁੱਜੇ ਮਸੀਹੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਭੂ ਈਸਾ ਮਸੀਹ ਦਾ ਆਸ਼ੀਰਵਾਦ ਲਿਆ।ਸਥਾਨਕ ਕਚਹਿਰੀ ਰੋਡ ਸਥਿਤ ਸਭ ਤੋਂ ਪੁਰਾਣੇ ਤੇ ਵੱਡੇ ਗਿਰਜ਼ਾ ਘਰ ਵਿੱਚ ਵਿਸ਼ੇਸ਼ ਰੌਣਕਾਂ ਵੇਖਣ ਨੂੰ ਮਿਲੀਆਂ ਜਿਥੇ ਸਾਰਾ ਦਿਨ ਸ਼ਰਧਾਲੂਆਂ ਤੇ ਸ਼ਹਿਰੀਆਂ ਦਾ ਤਾਂਤਾ ਲੱਗਾ ਰਿਹਾ।ਵਿਧਾਨ ਸਭਾ ਪੱਛਮੀ ਤੋਂ ਕਾਂਗਰਸੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਸੇਂਟ ਪਾਲ ਗਿਰਜਾ ਘਰ ਵਿੱਚ ਸਭ ਦੇ ਭਲੇ ਲਈ ਅਰਦਾਸ ਕੀਤੀ।ਇਸ ਸਮੇਂ ਡਾਕਟਰ ਵੇਰਕਾ ਨੇ ਕਿਹਾ ਕਿ ਅੱਜ ਦਾ ਦਿਨ ਬੱਚਿਆਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ, ਜਦ ਸਾਂਤਾ ਕਲਾਜ਼ ਇਸ ਸ਼ੁੱਭ ਦਿਨ ਦੀ ਵਧਾਈ ਦੇ ਨਾਲ ਉਨਾਂ ਨੂੰ ਤੋਹਫੇ ਵੀ ਦਿੰਦਾ ਹੈ।ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪੰਜਾਬ ਹਮੇਸ਼ਾਂ ਖੁਸ਼ੀਆਂ ਦਾ ਮਾਹੌਲ ਬਣਿਆ ਰਹੇ ਪ੍ਰਮਾਤਮਾ ਬੁਰੀ ਨਜ਼ਰ ਤੋਂ ਬਚਾ ਕੇ ਰੱਖੇ।ਇਸ ਮੌਕੇ ਵਿਲਸਨ ਗਿੱਲ, ਅਮਨ ਸ਼ਰਮਾ, ਸੰਦੀਪ ਸ਼ਰਮਾ ਅਤੇ ਵਿਕਾਸ ਦੱਤ ਵੀ ਮੌਜੂਦ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media