ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਨੇਜਾ ਪ੍ਰੋਡਕਸ਼ਨ ਵਲੋਂ ਕ੍ਰਿਸਮਸ ਦਾ ਤਿਉਹਾਰ ਬੱਚਿਆਂ ਨਾਲ ਸਥਾਨਕ ਹੋਟਲ ਵਿਚ
ਮਨਾਇਆ ਗਿਆ। ਇਸ ਮੌਕੇ ਇਬਾਦਤ ਸਕੂਲ ਦੇ ਸਪੈਸ਼ਲ ਬੱੱਚੇ ਵੀ ਪ੍ਰਬੰਧਕ ਸ਼ਿਲਪਾ ਗਾਂਗੁਲੀ ਦੀ ਅਗਵਾਈ ਹੇਠ ਵਿਸ਼ੇਸ਼ ਤੌਰ `ਤੇ ਪਹੁੰਚੇ।ਮੁੱਖ ਮਹਿਮਾਨ ਵਜੋਂ ਉਰਦੂ ਲੇਖਕ ਤੇ ਸ਼ਾਇਰ ਮਕਸੂਦ ਚੌਧਰੀ (ਲਾਹੋਰ), ਡਾ. ਬਰਿੰਦਰ ਕੌਰ, ਦੂਰਦਰਸ਼ਨ ਦੇ ਨਿਊਜ ਰੀਡਰ ਅਤੇ ਅਦਾਕਾਰ ਅਰਵਿੰਦਰ ਭੱਟੀ ਸ਼ਾਮਿਲ ਹੋਏ, ਜਿੰਨਾਂ ਵਲੋਂ ਪ੍ਰਬੰਧਕ ਰਿਸ਼ਬ ਅਨੇਜਾ, ਰੇਖਾ, ਸਮਰਥ ਸੁਮਿਤ, ਸ਼ਿਲਪੀ, ਅਦਾਕਾਰ ਸਾਇਸ਼ਾ ਨਾਲ ਮਿਲ ਕੇ ਕ੍ਰਿਸਮਸ ਕੇਕ ਕੱਟਿਆ ਗਿਆ।ਸਾਰੇ ਬੱਚਿਆਂ ਨੂੰ ਸ਼ਾਂਤਾ ਕਲਾਜ਼ ਵਲੋਂ ਤੋਹਫੇ ਵੀ ਦਿੱਤੇ ਗਏ।ਬੱਚਿਆਂ ਦੇ ਮਨੋਰੰਜਨ ਲਈ ਮਨੂੰ ਮੈਜੀਸ਼ੀਅਨ ਵਲੋਂ ਜਾਦੂ ਦਾ ਸ਼ੋਅ ਵੀ ਦਿਖਾਇਆ ਗਿਆ।ਬੱਚਿਆਂ ਨੇ ਖੂਬ ਮਸਤੀ ਤੇ ਡਾਂਸ ਵੀ ਕੀਤਾ।
ਸ਼ਹਿਰ ਦੇ ਵੱਖ ਸਕੂਲਾਂ ਅਜੀਤ ਵਿਦਿਆਲਾ, ਅਸ਼ੋਕ ਵਾਟਿਕਾ, ਇਬਾਦਤ ਸਕੂਲ, ਮਾਨਵ ਸਕੂਲ, ਜਗਤ ਜਯੋਤੀ ਪਬਲਿਕ ਸਕੂਲ, ਮਾਊਂਟ ਲਿਟਰਾ ਜੀ ਤੇ ਰਾਯਨ ਇੰਟਰਨੈਸ਼ਨਲ ਸਕੂਲ ਤੋਂ ਵੀ ਕ੍ਰਿਸਮਸ ਦਾ ਤਿਓਹਾਰ ਮਨਾਏ ਜਾਣ ਦੀਆਂ ਖਬਰਾਂ ਮਿਲੀਆਂ ਹਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media