ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁੱਡਾ/ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 1 ਜਨਵਰੀ ਤੋਂ 10 ਜਨਵਰੀ 2019 ਤੱਕ ਵਪਾਰਕ ਬੂਥ ਸੈਕਟਰ-3 ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਰਿਹਾਇਸ਼ੀ ਪਲਾਟ ਸਾਹਮਣੇ ਸਰੂਪ ਰਾਣੀ ਕਾਲਜ ਕੈਨਾਲ ਕਲੋਨੀ ਅੰਮ੍ਰਿਤਸਰ ਸ਼ਾਪ ਅਤੇ ਰਿਹਾਇਸ਼ੀ ਪਲਾਟ ਅਰਬਨ ਅਸਟੇਟ ਗੁਰਦਾਸਪੁਰ ਅਤੇ ਸਕੂਲ ਸਾਈਨਟ ਨਿਊ ਅਰਬਨ ਅਸਟੇਟ ਬਟਾਲਾ ਨੂੰ ਆਨ ਲਾਈਨ ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ।
ਇਹ ਸਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰਪਾਲ ਸਿੰਘ ਮੁੱਖ ਪ੍ਰਸਾਸ਼ਕ ਅੰਮਿ੍ਰਤਸਰ ਵਿਕਾਸ ਅਥਾਰਟੀ ਨੇ ਦੱਸਿਆ ਕਿ ਆਨਲਾਈਨ ਆਕਸ਼ਨ ਲਈ ਸਾਈਟ ਜਾਂ ਪੁੱਡਾ ਭਵਨ ਗਰੀਨ ਐਵੀਨਿਊ ਅੰਮ੍ਰਿਤਸਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਚਾਹਵਾਨ ਲੋਕ ਆਨਲਾਈਨ ਈ ਆਕਸ਼ਨ ਵਿੱਚ 1 ਜਨਵਰੀ ਤੋਂ 10 ਜਨਵਰੀ 2019 ਤੱਕ ਭਾਗ ਲੈ ਕੇ ਆਪਣੇ ਵਪਾਰ ਅਤੇ ਰਿਹਾਇਸ਼ ਲਈ ਪਲਾਟ ਲੈ ਸਕਦੇ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ …
Punjab Post Daily Online Newspaper & Print Media