Thursday, March 26, 2026

ਹਰਿੰਦਰ ਸੋਹਲ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਹੋ ਰਹੇ ਪੰਜਾਬੀ ਰਸਾਲੇ ‘ਇੰਟਰਨੈਸ਼ਨਲ ਅਬਜ਼ਰਵਰ’ ਵਲੋਂ ਸਾਲ PUNJ30122018092018 ਲਈ ਪੰਜਾਬੀ ਤੇ ਹਿੰਦੀ ਫਿਲਮਾਂ ਲਈ ਸੰਗੀਤ ਦੇਣ ਵਾਲੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੂੰ ਇਥੇ ਇਕ ਸਮਾਗਮ ਵਿੱਚ ਇੰਟਰਨੈਸ਼ਨਲ ਅਬਜ਼ਰਵਰ ਮਿਉਜ਼ਿਕ ਡਾਇਰੈਕਟਰ ਆਫ ਦਾ ਈਅਰ ਐਵਾਰਡ ਦਿੱਤਾ ਗਿਆ।
ਰਸਾਲੇ ਦੇ ਸੰਪਾਦਕ ਡਾ. ਜਸਵਿੰਦਰ ਸਿੰਘ ਭੁੱਲਰ ਨੇ ਸੋਹਲ ਬਾਰੇ ਪੜ੍ਹੇ ਗਏ ਪ੍ਰਸੰਸਾ ਪੱਤਰ ਵਿਚ ਕਿਹਾ ਕਿ ਸੋਹਲ ਨੇ ਨਾ ਕੇਵਲ ਹਿੰਦੀ, ਪੰਜਾਬੀ ਫਿਲਮਾਂ ਲਈ ਸੰਗੀਤ ਨਿਰਦੇਸ਼ਨ ਦਿੱਤਾ, ਸਗੋਂ 78 ਗੀਤ ਵੀ ਇਨ੍ਹਾਂ ਫਿਲਮਾਂ ਵਿੱਚ ਗਾਏ ਹਨ।ਉਨ੍ਹਾਂ ‘ਦ ਬਲੱਡ ਸਟਰੀਟ, ਸੋਚ, ਦੌੜ ਵਰਗੀਆਂ ਫਿਲਮਾਂ ਲਈ ਮਿਊਜ਼ਿਕ ਡਾਇਰੈਕਟਰ ਦੇ ਤੌਰ ’ਤੇ ਕੰਮ ਕੀਤਾ ਹੈ।ਕਿਆਰੀਆਂ, ਬਿੱਲੂ (ਦੋਵੇਂ ਪੰਜਾਬੀ), ਦ ਰੀਅਲ ਕੋਸਟ (ਹਿੰਦੀ) ਲਘੂ ਫਿਲਮਾਂ ਲਈ ਲੇਖਕ ਤੇ ਫਿਲਮ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ।ਹਰਿੰਦਰ ਸੋਹਲ ਦੀਆਂ ਸੋਲੋ ਐਲਬਮ ਪੁੱਤ ਪੰਜ ਦਰਿਆਵਾਂ ਦੇ, ਲੋਕ ਰੰਗ, ਤੂੰ ਮੇਰਾ ਅਸਮਾਨ, ਸੋਹਣੀਏ, ਸੁਣ ਮੇਰੇ ਮੀਤਾ ਵਿਚ ਗਾਣੇ ਗਾਏ ਹਨ।
        ਡਾ. ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਅਬਜ਼ਰਵਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਨੂੰ ਫੋਕਲੋਰਿਸਟ ਆਫ ਦ ਈਅਰ ਐਵਾਰਡ, ਸੁਖਪਾਲ ਸਿੰਘ ਨੂੰ ਆਰਟਿਸਟ ਆਫ ਦ ਈਅਰ ਐਵਾਰਡ ਦਿੱਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਹਰਿੰਦਰ ਸੋਹਲ ਨੂੰ ਇਹ ਅਵਾਰਡ ਸੰਗੀਤ ਦੇ ਖੇਤਰ ਵਿਚ ਪਾਏ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ ਹੈ।
 ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਮੁੱਖ ਮਹਿਮਾਨ ਸਨ। ਪ੍ਰਸਿੱਧ ਰੰਗਮੰਚ ਤੇ ਫਿਲਮੀ ਕਲਾਕਾਰ ਅਤੇ ਪੱਤਰਕਾਰ ਜਸਵੰਤ ਸਿੰਘ ਜੱਸ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਕਾਫੀ ਗਿਣਤੀ `ਚ ਸ਼ਹਿਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
 

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply