Tuesday, April 28, 2026

ਸੁਖਪਾਲ ਸਿੰਘ ਸੁੱਖਾ ਬਲਾਕ ਸਮਰਾਲਾ ਦੇ ਪਿੰਡ ਰਾਜੇਵਾਲ ਦੇ ਸਰਪੰਚ ਚੁਣੇ ਗਏ

ਸਮਰਾਲਾ, 1 ਜਨਵਰੀ 2019 (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਰਾਜੇਵਾਲ ’ਚ ਸਰਪੰਚੀ ਦੀ ਚੋਣ ਨੌਜਵਾਨ ਆਗੂ ਸੁਖਪਾਲ PUNJ0101201905ਸਿੰਘ ਸੁੱਖਾ ਨੇ ਆਪਣੇ ਨਿਕਟ ਵਿਰੋਧੀ ਦਲਜੀਤ ਸਿੰਘ ਨੂੰ ਹਰਾ ਕੇ ਜਿੱਤ ਲਈ।ਪਿੰਡ ਦੀਆਂ ਸੱਤ ਵਾਰਡਾਂ ਵਿੱਚੋਂ ਕ੍ਰਮਵਾਰ ਗੁਰਦੀਪ ਸਿੰਘ, ਮਨਜੀਤ ਸਿੰਘ, ਬਲਵਿੰਦਰ ਕੌਰ, ਅਮਰੀਕ ਸਿੰਘ, ਜਸਵਿੰਦਰ ਕੌਰ, ਰਾਜਵਿੰਦਰ ਸਿੰਘ, ਜਸਵਿੰਦਰ ਕੌਰ ਪੰਚ ਚੁਣੇ ਗਏ।ਨਵੇਂ ਚੁਣੇ ਨੌਜਵਾਨ ਸਰਪੰਚ ਸੁਖਪਾਲ ਸਿੰਘ ਸੁੱਖਾ ਨੇ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਕੰਮ ਬਿਨਾਂ ਕਿਸੇ ਵਿਤਕਰੇ ਤੋਂ ਹਰ ਇੱਕ ਦੇ ਕੰਮ ਆਉਣਾ ਹੋਵੇਗਾ।ਉਨ੍ਹਾਂ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਤੋਂ ਉਪਰ ਉਠ ਕੇ ਉਸ ਦਾ ਸਹਿਯੋਗ ਕਰਨ ਤਾਂ ਜੋ ਪਿੰਡ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੋ ਸਕੇ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply