Monday, September 28, 2026

ਪੰਜਾਬੀ ਗੀਤ ਟਰੂ (ਸੱਚ) ਦਾ ਜਲਦ ਸ਼ੁਰੂ ਹੋਵੇਗਾ ਫਿਲਮਾਂਕਣ – ਚੇਅਰਮੈਨ ਜਤਿੰਦਰ ਸ਼ਰਮਾ

ਜਲੰਧਰ `ਚ ਹੋਇਆ ਸ਼ਰਮਾ ਜੀ ਫ਼ਿਲਮ ਪ੍ਰੋਡਕਸ਼ਨ ਦਾ ਆਗਾਜ਼
ਜਲੰਧਰ, 4 ਜਨਵਰੀ (ਪੰਜਾਬ ਪੋਸਟ- ਸਵਿੰਦਰ ਸਿੰਘ)  – ਸਥਾਨਕ ਪ੍ਰੈਸ ਕਲੱਬ ਵਿਖੇ ਸ਼ਰਮਾ ਜੀ ਫਿਲਮ ਪ੍ਰੋਡਕਸ਼ਨ ਹਾਊਸ ਨਾਂ ਦੀ ਨਵੀਂ ਕੰਪਨੀ ਦਾ ਐਲਾਨ PUNJ0401201901ਕੀਤਾ ਗਿਆ।ਕੰਪਨੀ ਦੇ ਚੇਅਰਮੈਨ ਜਤਿੰਦਰ ਕੁਮਾਰ ਤੇ ਡਾਇਰੈਕਟਰ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰੋਡਕਸ਼ਨ ਹਾਊਸ ਵਲੋਂ ਫ਼ੀਚਰ ਫ਼ਿਲਮਾਂ, ਲਘੂ ਫ਼ਿਲਮਾਂ, ਪੰਜਾਬੀ ਗੀਤ, ਸਮਾਜਿਕ ਹੁੰਦੀਆਂ ਕੁਰੀਤੀਆਂ ਨੂੰ ਫ਼ਿਲਮਾ ਕਿ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕੇ।
     ਉਨਾਂ ਦੱਸਿਆ ਕੇ ਜਲਦ ਹੀ ਸ਼ਰਮਾ ਜੀ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਇੱਕ ਪੰਜਾਬੀ ਗੀਤ ਟਰੂ (ਸੱਚ) ਭਾਰਤ ਤੇ ਯਰਪ ਦੇ ਵੱਖ-ਵੱਖ ਹਿਸਿਆਂ ਵਿੱਚ ਫ਼ਿਲਮਾਇਆ ਜਾਵੇਗਾ।ਇਸ ਗੀਤ ਨੂੰ ਅਵਾਜ਼ ਪੰਜਾਬ ਦੇ ਜਾਣੇ-ਪਛਾਣੇ ਗਾਇਕ ਅਸਲਮ ਅਲੀ ਦੇਣਗੇ।ਪ੍ਰਸਿੱਧ ਗੀਤਕਾਰ ਪਵਨ ਕਲੇਰ ਦੇ ਲਿਖੇ ਇਸ ਗੀਤ ਦਾ ਸੰਗੀਤ ਮੁਨੀਸ਼ ਸ਼ਰਮਾ ਨੇ ਤਿਆਰ ਕੀਤਾ ਹੈ।ਐਮ 2 ਮਿਊਜ਼ਿਕ ਕੰਪਨੀ ਇਸ ਗੀਤ ਦਾ ਆਡੀਓ ਵੀ ਰਲੀਜ਼ ਕਰੇਗੀ।
    ਇਸ ਮੌਕੇ ਪ੍ਰੋਡਕਸ਼ਨ ਮੈਨਜਰ ਹਰਕੀਰਤ ਸਿੰਘ, ਅਦਿਤਿਆ ਤਿਵਾਰੀ, ਸ਼ਨੂ ਸ਼ਰਮਾ, ਕੁਨਾਲ ਸ਼ਰਮਾ ਤੇ ਸੁਸ਼ੀਲ ਕਠਪਾਲ ਆਦਿ ਵੀ ਮੌਜੂਦ ਸਨ।    
 

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply