ਬਠਿੰਡਾ, 4 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਜਿਲਾ ਮਾਸ ਮੀਡੀਆ ਇੰਪਲਾਈਜ਼ ਐਂਡ ਆਫੀਸਰਜ ਐਸੋਸੀਏਸ਼ਨ ਦੀ ਬਠਿੰਡਾ ਇਕਾਈ ਦੀ ਮੀਟਿੰਗ ਦਫਤਰ ਸਿਵਲ ਸਰਜਨ ਦਫਤਰ ਵਿਖੇ ਹੋਈ।ਇਸ ਮੀਟਿੰਗ ਵਿੱਚ ਮਾਸ ਮੀਡੀਆ ਵਿੰਗ ਨੰੂ ਫੀਲਡ ਵਿੱਚ ਕੰਮ ਕਰਨ ਸਮੇਂ ਆਉੰਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਬਾਰੇ ਉਚ ਅਧਿਕਾਰੀਆਂ ਨੰੂ ਜਾਣੂ ਕਰਵਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ।ਇਸ ਮੌਕੇ ਜਿਲਾ ਮਾਸ ਮੀਡੀਆ ਇੰਪਲਾਈਜ਼ ਐਂਡ ਆਫੀਸਰਜ ਐਸੋਸੀਏਸ਼ਨ ਦੀ ਬਠਿੰਡਾ ਇਕਾਈ ਦੇ ਅਹੁੱਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ ਕੁਲਵੰਤ ਸਿੰਘ ਨੰੂ ਜਿਲਾ ਪ੍ਰਧਾਨ, ਸਾਹਿਲ ਪੁਰੀ ਨੰੂ ਉਪ ਪ੍ਰਧਾਨ, ਸੰਜੀਵ ਸ਼ਰਮਾ ਅਤੇ ਕੇਵਲ ਸਿੰਘ ਤਲਵੰਡੀ ਨੰੂ ਜਨਰਲ ਸਕੱਤਰ, ਜਗਤਾਰ ਸਿੰਘ ਬਰਾੜ ਨੰੂ ਕੈਸ਼ੀਅਰ, ਰੋਹਿਤ ਪਾਲ ਨੰੂ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਕੈਂਥ ਅਤੇ ਜਗਤਾਰ ਸਿੰਘ ਭਗਤਾ ਨੰੂ ਸਲਾਹਕਾਰ, ਕੇਵਲ ਕ੍ਰਿਸ਼ਨ ਸ਼ਰਮਾ ਨੰੂ ਸਹਾਇਕ ਕੈਸ਼ੀਅਰ ਥਾਪਿਆ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media