ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੇ ਦਿੱਲੀ ਵਿਧਾਨ ਸਭਾ ਵਿੱਚ ਕੀਤੇ ਡਰਾਮੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸਿਰਸੇ ਨੇ ਜਿਥੋ ਲੋਕ ਜੁੱਤੀਆ ਸਮੇਤ ਲੰਘਦੇ ਹਨ।ਉਸ ਰਸਤੇ ਵਿੱਚ ਜਾਣ ਬੁੱਝ ਕੇ ਲੰਮੇ ਪੈ ਕੇ ਪਗੜੀ ਦੀ ਤੌਹੀਨ ਕੀਤੀ ਹੈ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਉਹ ਸਿਰਸੇ ਨੂੰ ਬਿਨਾਂ ਕਿਸੇ ਦੇਰੀ ਤੋ ਅਕਾਲ ਤਖਤ `ਤੇ ਤਲਬ ਕਰਕੇ ਲੋੜੀਦੀ ਕਾਰਵਾਈ ਕਰਨ।
ਜਾਰੀ ਇੱਕ ਬਿਆਨ ਰਾਹੀ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਵਿਧਾਨ ਵਿੱਚ ਕੀ ਹੋਇਆ ਜਾਂ ਕੀ ਨਹੀ ਹੋਇਆ ਉਸ ਨਾਲ ਉਹਨਾਂ ਦਾ ਕੋਈ ਵਾਸਤਾ ਨਹੀ ਹੈ, ਪਰ ਰਲੀਜ਼ ਕੀਤੀ ਵੀਡੀਉ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਉਸ ਰਸਤੇ ਵਿੱਚ ਪੱਗ ਸਮੇਤ ਲੰਮਾ ਪਿਆ ਨਜਰ ਆ ਰਿਹਾ ਹੈ, ਜਿਥੋਂ ਦੀ ਆਮ ਲੋਕ ਜੁੱਤੀਆਂ ਸਮੇਤ ਲੰਘਦੇ ਹਨ।ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਫਰਾਂਸ ਸਮੇਤ ਹੋਰ ਦੇਸ਼ਾ ਵਿਦੇਸ਼ਾਂ ਵਿੱਚ ਜਿਥੇ ਵੀ ਪੱਗੜੀ ਦੀ ਤੌਹੀਨ ਹੰੁਦੀ ਹੈ ਤਾਂ ਸਮੁੱਚਾ ਸਿੱਖ ਜਗਤ ਕਾਵਾਂਰੌਲੀ ਪਾ ਦਿੰਦਾ ਹੈ।ਪਰ ਸਿਰਸਾ ਨੇ ਪਗੜੀ ਦੀ ਜਿਹੜੀ ਬੇਅਦਬੀ ਤੇ ਤੌਹੀਨ ਕੀਤੀ ਹੈ ਉਸ ਦਾ ਵੀ ਨੋਟਿਸ ਲਿਆ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਲਿਖਤੀ ਸ਼ਕਾਇਤ ਵੀ ਭੇਜਣਗੇ ਕਿ ਸਿਰਸਾ ਜਿਥੇ ਗੁਰੂ ਦੀ ਗੋਲਕ ਨੂੰ ਦੋਹੀ ਹੱਥੀ ਲੁੱਟਣ ਦਾ ਦੋਸ਼ੀ ਹੈ ਉਥੇ ਸਿੱਖ ਪੰਥ ਦੇ ਵਿਸ਼ੇਸ਼ ਧਾਰਮਿਕ ਚਿੰਨ੍ਹ ਪਗੜੀ ਦੀ ਤੌਹੀਨ ਕਰਨ ਦਾ ਵੀ ਦੋਸ਼ੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media