Monday, April 13, 2026

ਪ੍ਰਵਾਸੀ ਭਾਰਤੀ ਸ਼ਾਇਰ ਪਰਮਿੰਦਰ ਪ੍ਰਵਾਨਾ ਦੀ ਪੁਸਤਕ `ਚੋਣਵੀਆਂ ਇਤਿਹਾਸਕ ਰਚਨਾਵਾਂ `ਲੋਕ ਅਰਪਿਤ

ਰਾਜਪੁਰਾ, 6 ਜਨਵਰੀ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਰੋਟਰੀ ਭਵਨ ਦੇ ਹਾਲ ਵਿਖੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ PUNJ0601201903ਆਏ ਪੰਜਾਬੀ ਦੇ ਉੱਘੇ ਸਾਹਿਤਕਾਰ ਪਰਮਿੰਦਰ ਸਿੰਘ ਪ੍ਰਵਾਨਾ ਦੀ ਪੁਸਤਕ `ਚੋਣਵੀਆਂ ਇਤਿਹਾਸਕ ਰਚਨਾਵਾਂ` ਲੋਕ ਅਰਪਣ ਕੀਤੀ ਗਈ।
ਸਮਾਗਮ ਦੇ ਮੁੱਖ ਮਹਿਮਾਨ ਰੋਟਰੀ ਕਲੱਬ ਦੇ ਪ੍ਰਧਾਨ ਰਵਿੰਦਰ ਰਣਦੇਵ ਨੇ ਪ੍ਰਵਾਨਾ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੇ ਸੱਭਿਆਚਾਰ ਦੇ ਇਤਿਹਾਸ ਨੂੰ ਕੁੱਝ ਦਾਨਿਸ਼ਵਰ ਲੋਕ ਸੰਭਾਲ ਰਹੇ ਹਨ, ਜੋ ਅਗਲੀਆਂ ਪੀੜੀਆਂ ਸਦਾ ਲਈ ਯਾਦ ਰੱਖਣਗੀਆਂ।ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਕੀਤਾ ਬਚਨ ਸਿੰਘ ਸੋਢੀ ਨੇ ਕਵਾਲੀ ਸੁਣਾ ਕੇ ਮਨ ਮੋਹਿਆ। ਕੁਲਵੰਤ ਜੱਸਲ ਦਾ ਗੀਤ ਕਾਬਲੇ ਤਾਰੀਫ ਸੀ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨਾ ਗੀਤ ਢੱਕਵੰਜ਼ੀ ਬਾਬਿਆਂ `ਤੇ ਕਰਾਰੀ ਸੱਟ ਤੇ ਅਵਤਾਰ ਪੁਆਰ ਦੀ ਗਜ਼ਲ ਬਾਖੂਬ ਸੀ।ਬਲਦੇਵ ਖੁਰਾਣਾ ਨੇ ਆਪਣੇ ਟੋਟਕਿਆਂ ਨਾਲ ਸਭ ਨੂੰ ਤਰੋਤਾਜ਼ਾ ਕੀਤਾ।ਪ੍ਰਤਾਪ ਕਮਲੇਸ਼, ਜਮਨਾ ਪ੍ਰਕਾਸ਼ ਨਾਚੀਜ, ਜਸਬੀਰ ਸਿੰਘ ਛਾਬੜਾ, ਬਲਵਿੰਦਰ ਕੌਰ, ਅਮਰਜੀਤ ਸਿੰਘ, ਮਨਜੀਤ ਸਿੰਘ, ਐਡੀਟਰ ਮੋਹਨ ਸਿੰਘ, ਰਮੇਸ਼ ਕੁਮਾਰ ਗੁਪਤਾ ਅਤੇ ਐਸ.ਐਸ ਪਠਾਨੀਆ ਤੇ ਮਾਸਟਰ  ਰਵਿੰਦਰ ਕੁਮਾਰ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
 ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਪ੍ਰਵਾਨਾ ਨੂੰ ਮਿੱਟੀ ਦੇ ਮੋਹ `ਚ ਭਿੱਜਿਆ ਉਹ ਸ਼ਖਸ਼ ਦੱਸਿਆ ਜਿਸ ਦੇ ਮੋਹ ਸਦਕਾ ਵਿਦੇਸ਼ ਤੋਂ ਵਤਨ ਆਉਂਦਿਆਂ ਹੀ ਸਾਹਿਤ ਪ੍ਰੇਮੀਆਂ ਨੂੰ ਹਰ ਵਾਰ ਨਵੀਂ ਪੁਸਤਕ ਅਰਪਣ ਕਰ ਜਾਂਦਾ ਹੈ।ਡਾ. ਅਮਨ ਨੇ ਨਵੇਂ ਸਾਲ ਤੇ ਸਮਾਜ ਨੂੰ ਕਟਾਕਸ਼ ਕਰਦੀ ਮਿੰਨੀ ਕਹਾਣੀ ਨਵਾਂ ਸਾਲ ਮੁਬਾਰਕ ਸੁਣਾ ਕੇ ਸਰੋਤਿਆਂ ਨੂੰ ਕੀਲ ਦਿੱਤਾ।ਰਾਜ ਕੁਮਾਰ ਸੱਭਰਵਾਲ ਤੇ ਪ੍ਰੋ. ਸ਼ਤਰੂਘਨ ਗੁਪਤਾ ਦੀ ਕਾਵਿ ਰਚਨਾ ਵਧੀਆ ਸੀ।ਅੰਗਰੇਜ ਕਲੇਰ ਨੇ ਆਪਣੀ ਨਵੇਕਲੀ ਤੇ ਨਵਪ੍ਰਕਾਸ਼ਿਤ ਕਵਿਤਾ ਨਾਲ ਰੰਗ ਬੰਨਿਆ।ਦੇਸ ਰਾਜ ਨਿਰੰਕਾਰੀ, ਜਸਬੀਰ ਸਿੰਘ, ਅਮਨਦੀਪ ਕੁਮਾਰ, ਜਸਵਿੰਦਰ ਸਿੰਘ ਇਕਬਾਲ ਸਿੰਘ ਸੱਭਰਵਾਲ, ਦਾਤਾਰ ਸਿੰਘ ਭਾਟੀਆ ਅਤੇ ਸੋਚ ਦੀ ਸ਼ਕਤੀ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਸਿਰਜ ਦਿੱਤਾ।ਬਲਦੇਵ ਸਿੰਘ ਖੁਰਾਣਾ ਨੇ ਲਤੀਫ਼ਿਆਂ ਨਾਲ `ਤੇ ਸਟੇਜ ਬਾਖੂਬੀ ਸੰਭਾਲੀ।

 

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply