Sunday, July 26, 2026

ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਵਿਸ਼ਵ ਪੱਧਰੀ ਹੜਤਾਲ 8 ਜਨਵਰੀ ਨੂੰ – ਪੂਹਲਾ

ਬਠਿੰਡਾ, 7 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਵਲੋਂ ਵਿਸ਼ਵ ਪੱਧਰੀ ਹੜਤਾਲ ਦੇ ਸਬੰਧ PUNJ0701201902‘ਚ ਬਠਿੰਡਾ ਜ਼ੋਨ ਦੇ ਸਬ ਡਵੀਜ਼ਨ ਅਤੇ ਦਫਤਰਾਂ ਵਿੱਚ ਮੀਟਿੰਗਾਂ ਕਰ ਕੇ ਹੜਤਾਲ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਸਰਕਾਰ ਦੁਆਰਾ ਲੋਕ/ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਡੱਟ ਕੇ  ਸੰਘਰਸ਼ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਸਬ ਡਵੀਜਨ ਜੈਤੋ `ਚ ਸਰਕਲ ਪ੍ਰਧਾਨ ਇਕਬਾਲ ਸਿੰਘ ਪੂਹਲਾ ਦੀ ਅਗਵਾਈ ਵਿਚ ਮੁੰਕਮਲ ਹੜਤਾਲ ਸਬੰਧੀ ਮੀਟਿੰਗ ਕਰਵਾਈ ਗਈ।ਸਰਕਲ ਪ੍ਰਧਾਨ ਪੂਹਲਾ ਨੇ ਬੋਲਦਿਆਂ ਕਿਹਾ ਕਿ ਪਾਵਰਕਾਮ ਨਾਲ ਸਮਝੌਤਾ ਹੋਏ ਨੂੰ ਤਕਰੀਬਨ 9 ਮਹੀਨੇ ਬੀਤ ਜਾਣ `ਤੇ ਵੀ ਕੀਤੇ ਹੋਏ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਗਿਆ।ਵੱਧ ਹੁਨਰਮੰਦ ਵਰਕਰਾਂ ਦੇ ਲੱਗੇ ਹੋਏ ਸਕਿੱਲ ਆਲਾਉਂਸ ਨੂੰ ਕੱਟ ਕੇ ਪਾਵਰਕਾਮ ਵਰਕਰਾਂ ਤੇ ਤਨਖਾਹ ਕਟੌਤੀ ਕਰ ਕੇ ਵਰਕਰਾਂ ਨੂੰ ਨਿਰਾਸ਼ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਕਰ ਰਹੀ ਹੈ।ਕਈ ਵਰਕਰਾਂ ਦੀਆਂ ਰੁਕੀਆ ਹੋਈਆ ਤਨਖਾਹਾਂ ਅਜੇ ਤੱਕ ਨਹੀਂ ਪਾਈਆ ਗਈਆਂ।ਇਸ ਸਬੰਧ ਚ ਕਈ ਵਾਰ ਚੀਫ ਦਫਤਰ ਅੱਗੇ ਰੋਸ ਧਰਨੇ ਵੀ ਕੀਤੇ ਗਏ ਅਤੇ ਹਰ ਵਾਰ ਉੱਚ ਅਧਿਕਾਰੀਆਂ ਵਲੋਂ ਭਰੋਸਾ ਦਵਾਇਆ ਗਿਆ ਕਿ ਆਉਣ ਵਾਲੀ ਤਨਖਾਹ ਵਿੱਚ ਸਾਰੇ ਆਲਾਉਂਸ ਅਤੇ ਰੁਕੀ ਹੋਈ ਤਨਖਾਹ ਲੱਗ ਕੇ ਆਵੇਗੀ ਅਤੇ ਅੱਜ 9 ਮਹੀਨੇ ਬੀਤ ਗਏ ਪਰ ਕੋਈ ਵੀ ਗੱਲ ਤੇ ਨਹੀਂ ਆਏ।ਇਸ ਲਈ 8 ਜਨਵਰੀ ਨੂੰ ਚੀਫ ਦਫਤਰ ਵੰਡ ਪੱਛਮ ਜੋਨ ਬਠਿੰਡਾ ਵਿਖੇ ਧਰਨਾ ਦਿੱਤਾ ਜਾਵੇਗਾ।
ਇਸ ਸਮੇਂ ਨਵੇਂ ਅਹੁਦੇਦਾਰ ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਜਗਸੀਰ ਸਿੰਘ ਨੂੰ ਜੈਤੋ ਸਬ ਡਵੀਜਨ ਦੇ ਅਹੁਦੇਦਾਰਾਂ ਵਜੋਂ ਕਮੇਟੀ ਚ ਸ਼ਾਮਿਲ ਕੀਤਾ ਗਿਆ।ਜਰਨਲ ਸਕੱਤਰ ਗਗਨਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਹੁਣ ਤੱਕ ਕੰਮ ਜਿਆਦਾ ਹੋਣ ਕਰਕੇ ਉਹਨਾਂ ਵੱਲੋਂ ਕੋਈ ਵੀ ਤਿੱਖਾ ਸੰਘਰਸ਼ ਨਹੀਂ ਕੀਤਾ ਗਿਆ, ਪਰ ਪਾਵਰਕਾਮ ਦੀਆਂ ਟਾਲਮਟੋਲ ਵਾਲੀ ਨੀਤੀ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਅਤੇ ਲੋਕਾਂ ਵਿੱਚ ਪਾਵਰਕਾਮ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪ੍ਰ੍ਰਚਾਰ ਕਰ ਕੇ ਲਾਮਬੰਦੀ ਕੀਤੀ ਜਾਵੇਗੀ ਅਤੇ ਲੇਬਰ ਐਕਟ 2016 ਨੂੰ ਲਾਗੂ ਅਤੇ ਬਿਜਲੀ ਸੋਧਾਂ 2108 ਨੂੰ ਰੱਦ ਕਰਨ ਲਈ ਸੰਗਰਸ਼ ਦੇ ਰਾਹ ਉਲੀਕੇ ਜਾਣਗੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply