Tuesday, November 24, 2026

ਲੋਕ ਮੋਰਚਾ ਪੰਜਾਬ ਵਲੋਂ ਸੂਬਾਈ ਜਥੇਬੰਦਕ ਕਨਵੈਨਸ਼ਨ 20 ਜਨਵਰੀ ਨੂੰ

ਬਠਿੰਡਾ, 7 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਵੱਲੋਂ 20 ਜਨਵਰੀ ਦਿਨ ਐਤਵਾਰ ਨੂੰ ਸੂਬਾਈ ਜਥੇਬੰਦਕ PUNJ0701201905ਕਨਵੈਨਸ਼ਨ ਸਥਾਨਕ ਟੀਚਰਜ਼ ਹੋਮ ਵਿਖੇ ਕੀਤੀ ਜਾ ਰਹੀ ਹੈ।ਇਸ ਦਿਨ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਅੱਜ ਸੰਸਾਰ ਸਾਮਰਾਜ ਵਿਸ਼ੇਸ਼ ਕਰਕੇ ਅਮਰੀਕਾ ਗੰਭੀਰ ਸੰਕਟ ਦਾ ਸ਼ਿਕਾਰ ਹੈ ਤੇ ਆਏ ਦਿਨ ਸੰਕਟ ਉਸ ਨੂੰ ਘੇਰ ਰਹੇ ਹਨ।ਉਹ ਇਸ ਸੰਕਟ ਦਾ ਸਾਰਾ ਭਾਰ ਭਾਰਤ ਵਰਗੇ ਮੁਲਕਾਂ ਦੀ ਪਿੱਠ `ਤੇ ਲੱਦ ਰਿਹਾ ਹੈ।ਸਾਮਰਾਜੀ ਆਰਥਿਕ ਨੀਤਿਆਂ ਨੇ ਜਿੱਥੇ ਇੱਕ ਪਾਸੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ।ਉਥੇ ਲੋਕਾਂ ਦੀ ਬੈਚੇਨੀ ਵਿੱਚ ਭਾਰੀ ਵਾਧਾ ਕੀਤਾ ਹੈ।ਇਹ ਨੀਤੀਆਂ ਦੁਨੀਆਂ ਭਰ ਦੇ ਲੋਕਾਂ ਦੇ ਗੁੱਸੇ ਤੇ ਸੰਘਰਸ਼ ਦਾ ਨਿਸ਼ਾਨਾ ਬਣ ਰਹੀਆਂ ਹਨ। ਅਮਰੀਕਾ ਅੰਦਰ ਕਬਜ਼ਾ ਕਰੋ ਮੁਹਿੰਮ ਚੱਲੀ ਹੈ ਅਤੇ ਫਰਾਂਸ ਦੇ ਲੋਕ ਇਹਨਾਂ ਨੀਤੀਆਂ ਖਿਲਾਫ ਸੰਘਰਸ਼ ਦੇ ਮੈਦਾਨ ਵਿਚ ਹਨ।ਲਾਤੀਨੀ ਅਮਰੀਕਾ ਦੇ ਲੋਕ ਇਹਨਾਂ ਨੀਤੀਆਂ ਦਾ ਡਟ ਕੇ ਟਾਕਰਾ ਕਰ ਰਹੇ ਹਨ।ਭਾਰਤ ਅੰਦਰ ਵੀ ਇਸ ਜਗੀਰੂ ਅਤੇ ਸਾਮਰਾਜੀ ਧਾਵੇ ਖਿਲਾਫ਼ ਆਦੀਵਾਸੀ ਕਿਸਾਨ ਸੰਘਰਸ਼ ਲੜ ਰਹੇ ਹਨ।ਕਰਜ਼ੇ ਤੋਂ ਮੁਕੰਮਲ ਮੁਕਤੀ ਦੀ ਮੰਗ ਲਈ ਪੰਜਾਬ ਸਮੇਤ ਸਮੁੱਚੇ ਮੁਲਕ ਦੇ ਕਿਸਾਨ ਜ਼ੋਰਦਾਰ ਸੰਘਰਸ਼ ਲੜ ਰਹੇ ਹਨ।ਬੇਰੁਜਗਾਰ ਨੌਜਵਾਨਾਂ, ਯੁਨੀਵਰਸਿਟੀ ਵਿਦਿਆਰਥੀਆਂ ਅਤੇ ਠੇਕੇ ਤੇ ਭਰਤੀ ਕਾਮਿਆਂ ਚ ਪਹਿਲਾਂ ਦੇ ਮੁਕਾਬਲੇ ਹਰਕਤਸ਼ੀਲਤਾ ਕਿਤੇ ਜਿਆਦਾ ਵਧੀ ਹੋਈ ਹੈ।ਉਹਨਾਂ ਅੱਗੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮਾਂ ਨੇ ਭਾਰਤੀ ਲੋਕਾਂ ਤੇ ਇਹਨਾਂ ਸਾਮਰਾਜੀ ਸੰਸਾਰੀਕਰਨ ਅਤੇ ਫਿਰਕਾਪ੍ਰਸਤ ਨੀਤੀਆਂ ਦਾ ਹੱਲਾ ਪੂਰੀ ਬੇਕਿਰਕੀ ਨਾਲ ਵਿੱਢ ਰੱਖਿਆ ਹੈ।ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨ ਲਈ ਭੀੜਾਂ ਨੂੰ ਖੁੱਲਾਂ ਦਿੱਤੀਆਂ ਹੋਈਆਂ ਹਨ।ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਹਮਲਿਆਂ ਨੇ ਭਾਰਤ ਦੇ ਕਿਰਤੀ ਕਮਾਊਂ ਲੋਕਾਂ ਦਾ ਲੱਕ ਤੋੜ ਦਿੱਤਾ ਹੈ।1110-10 ਸਾਲ ਤੋਂ ਨੌਕਰੀ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਥਾਂ ਉਹਨਾਂ ਦੀਆਂ ਤਨਖਾਹਾਂ ਵਿੱਚ ਭਾਰੀ ਕਟੌਤੀਆਂ ਕੀਤੀਆਂ ਹਨ।ਪੰਜਾਬ ਦੀ ਬੇਰੁਜਗਾਰ ਜਵਾਨੀ ਨਸ਼ਿਆਂ ਦਾ ਸੰਤਾਪ ਹੰਢਾਅ ਰਹੀ ਹੈ।ਲੋਕ ਮੋਰਚਾ ਪੰਜਾਬ ਸਮਾਜਕ-ਆਰਥਕ ਖੇਤਰ `ਚ ਬਦਲ ਦੀ ਚਾਹਨਾ ਰੱਖਣ ਵਾਲੇ ਸਭਨਾਂ ਹਿੱਸਿਆਂ ਨੂੰ ਇਸ ਕਨਵੈਨਸ਼ਨ ’ਚ ਪਹੁੰਚਣ ਦਾ ਸਨਿਮਰ ਸੱਦਾ ਦਿੰਦਾ ਹੋਇਆ ਸਮੇਂ ਸਿਰ ਪਹੁੰਚਣ ਦੀ ਤਾਕੀਦ ਕਰਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply