ਬਠਿੰਡਾ, 7 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਖਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਨਾਂਅ ਹੇਠ ਚੱਲ ਰਹੀਆਂ
ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਅਧਿਆਪਕਾ ਨੂੰ ਮਹਿੰਗਾਈ ਦੇ ਜ਼ਮਾਨੇ ਵਿੱਚ ਆਰਥਿਕ ਤੰਗੀ ਦੇ ਚੱਲਦਿਆਂ ਬਹੁਤ ਭਾਰੀ ਮੁਸ਼ਕਲਾਂ ਆ ਰਹੀਆਂ ਹਨ।ਇੰਨਾਂ ਮੁਸ਼ਕਲਾਂ ਦੇ ਚਲਦਿਆਂ ਅੱਜ ਅਧਿਆਪਕਾਂ ਤੇ ਏਡਿਡ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਸਮੂਹ ਸਟਾਫ਼ ਵਲੋਂ ਨਾਅਰੇਬਾਜ਼ੀ ਕਰਦਿਆਂ ਬੈਂਕ ਅਧਿਕਾਰੀਆਂ ਦਾ ਪਿੱਟ ਸਿਆਪਾ ਵੀ ਕੀਤਾ।
ਇਥੇ ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀ ਤਨਖਾਹ ਮਾਰਚ ਤੋਂ ਜੂਨ 2018 ਤੱਕ ਜਿਲ੍ਹਾ ਸਿੱਖਿਆ ਅਫਸਰ ਜਿਲ੍ਹਾ ਖਜ਼ਾਨਾ ਅਫਸਰ ਤੋਂ ਪਾਸ ਹੋ ਕੇ ਕੋਰਸਪੋਡੈਂਟ ਚਮਕੌਰ ਸਿੱਘ ਦੇ ਖਾਤੇ ਵਿੱਚ ਜਮ੍ਹਾਂ ਹੋਈ ਨੂੰ ਚਾਰ ਮਹੀਨੇ ਹੋ ਗਏ ਹਨ।ਪ੍ਰੰਤ ਬੈਂਕ ਮੈਨੇਜਰ ਜਾਣ ਬੁੱਝ ਕੇ ਇਹ ਤਨਖ਼ਾਹ ਅਧਿਆਪਕਾਂ ਦੇ ਖਾਤੇ ਵਿੱਚ ਟਰਾਂਸਫਰ ਨਹੀ ਕਰ ਰਿਹਾ।ਪ੍ਰੰਤੂ ਪ੍ਰਧਾਨ ਗੁਰਮੀਤ ਸਿੰਘ ਮੀਤਾ ਅਤੇ ਮਾਸਟਰ ਮਾਨ ਸਿੰਘ ਦੇ ਕਹਿਣਾ ਹੈ ਕਿ ਰਜਿੰਦਰ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਨੇ ਕਦੀ ਵੀ ਸਕੂਲ ਨੂੰ ਕੋਰਟ ਵਿੱਚ ਪਾਰਟੀ ਨਹੀ ਬਣਾਇਆ।ਸੁਖਦੇਵ ਸਿੰਘ ਨੇ ਸੈਸ਼ਨ ਜੱਜ ਅਦਾਲਤ ਬਠਿੰਡਾ ਤੋਂ ਕੰਮ ਕਰਨ `ਤੇ ਰੋਕ ਲੈਣ ਦੀ ਸਟੇਅ ਖ਼ਤਮ ਕਰਵਾ ਦਿੱਤੀ ਹੈ।ਇਸ ਦੇ ਬਾਵਜ਼ੂਦ ਵੀ ਬੈਂਕ ਮੈਨੇਜਰ ਜਾਣ ਬੁੱਝ ਕੇ ਤਨਖਾਹ ਦੇਣ ਤੋਂ ਟਾਲਾ ਵੱਟ ਰਿਹਾ ਹੈ। ਧਰਨੇ ਵਿੱਚ ਪ੍ਰਿੰਸੀਪਲ ਚਰਨਜੀਤ ਕੌਰ, ਹਰਜਿੰਦਰ ਕੌਰ ਵਾਇਸ ਪ੍ਰਿੰਸੀਪਲ, ਕਮਲੇਸ਼, ਪਰਮਜੀਤ ਕੌਰ, ਸਿੰਦਰਪਾਲ ਕੌਰ, ਸੁਖਦੇਵ ਕੌਰ, ਸੁਖਜੀਤ ਕੌਰ, ਗੁਰਿੰਦਰ ਕੌਰ, ਰਾਜਪਾਲ ਸਿੰਘ, ਲਾਭ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਏਡਿਡ ਸਕੂਲ ਟੀਚਰ ਯੂਨੀਅਨ ਜਿਲ੍ਹਾ ਪ੍ਰਧਾਨ ਮਾਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਚਿਰ ਅਧਿਆਪਕਾਂ ਦੀ ਤਨਖ਼ਾਹ ਜਾਰੀ ਨਹੀ ਕੀਤੀ ਜਾਂਦੀ ਉਨ੍ਹਾਂ ਚਿਰ ਧਰਨਾ ਜਾਰੀ ਰਹੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media