Tuesday, November 24, 2026

ਸੇਵਾਮੁਕਤੀ `ਤੇ ਸੀਨੀਅਰ ਸਹਾਇਕ ਪੰਜਗਰਾਈਆਂ ਬਾਬੂ ਹੇਮ ਰਾਜ ਦਾ ਕੀਤਾ ਵਿਸੇਸ਼ ਸਨਮਾਨ

PUNJ0701201907ਸੰਦੌੜ, 7 ਜਨਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪ੍ਰਾਇਮਰੀ ਸਿਹਤ ਕੇਂਦਰ ਫਤਿਹਗਘੜ੍ਹ ਪੰਜਗਰਾਈਆਂ ਵਿਖੇ ਸੇਵਾਮੁਕਤ ਹੋਏ ਸੀਨੀਅਰ ਸਹਾਇਕ ਬਾਬੂ ਹੇਮ ਰਾਜ ਜੀ ਦਾ ਵੱਖ-ਵੱਖ ਜਥੇਬੰਦੀਆਂ ਅਤੇ ਮੁੱਖ ਸ਼ਖਸੀਅਤਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ।ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ, ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ, ਕਰਮਦੀਨ ਮਲੇਰਕੋਟਲਾ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਨਿਰਭੈ ਸਿੰਘ, ਬੀ.ਈ.ਈ ਜਸਪਾਲ ਸਿੰਘ, ਅਕਾਲੀ ਦਲ ਦੇ ਆਗੂ ਦਰਬਾਰਾ ਸਿੰਘ, ਐਨ.ਐਚ.ਐਮ ਦੇ ਆਗੂ ਜੁਲਫਕਾਰ ਅਲੀ, ਰਾਜੇਸ਼ ਰਿਖੀ, ਬਾਬੂ ਮੁਖਤਿਆਰ ਸਿੰਘ ਸਮੇਤ ਕਈ ਬੁਲਾਰਿਆਂ ਨੇ ਬਾਬੂ ਹੇਮਰਾਜ ਦੇ ਜੀਵਨ ਅਤੇ ਉਹਨਾਂ ਦੇ ਵਡਮੁੱਲੇ ਕਾਰਜਾਂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਸਾਢੇ ਪੈਂਤੀ ਸਾਲ ਦੀ ਬੇਦਾਗ ਸੇਵਾ ਪੰਜਗਰਾਈਆਂ ਵਿਖੇ ਹੀ ਨਿਭਾਅ ਕੇ ਮਿਸ਼ਾਲ ਪੈਦਾ ਕੀਤੀ ਗਈ ਹੈ।ਜਿਸ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਹੇਮ ਰਾਜ ਵੱਲੋਂ ਮੁੱਢਲਾ ਸਿਹਤ ਕੇਂਦਰ ਨੂੰ ਨਕਦ ਰਾਸ਼ੀ, ਓਵਨ ਅਤੇ ਜਥੇਬੰਦੀਆਂ ਨੂੰ ਵੀ ਨਕਦ ਰਾਸ਼ੀ ਭੇਂਟ ਕੀਤੀ ਗਈ।
ਇਸ ਸਮਾਗਮ ਦੇ ਵਿੱਚ ਅਮਨਦੀਪ ਸਿੰਘ, ਮੈਡਮ ਮਹਿੰਦਰ ਕੌਰ, ਮੈਡਮ ਕਮਲਜੀਤ ਕੌਰ, ਗੁਰਮੀਤ ਕੌਰ, ਮਨਦੀਪ ਸਿੰਘ, ਜਸਵੀਰ ਸਿੰਘ ਸੋਨੂੰ, ਇੰਦਰਜੀਤ ਸਿੰਘ, ਦਲੀਪ ਸਿੰਘ, ਮੈਡਮ ਗੁਰਵਿੰਦਰ ਕੌਰ, ਅਜਮੇਰ ਸਿੰਘ ਗਿੱਲ, ਭੋਲਾ ਸਿੰਘ ਗਿੱਲ, ਸੱਜਣ ਸਿੰਘ, ਮੈਡਮ ਕਮਲੇਸ਼ ਰਾਣੀ, ਮੈਡਮ ਬਲਵੀਰ ਕੌਰ, ਜੈਨਬ ਬੀਬੀ, ਮੈਡਮ ਕਿਰਨਪਾਲ ਕੌਰ, ਜਸਵੀਰ ਸਿੰਘ, ਆੜਤੀਆ ਸ਼ਿਆਮ ਲਾਲ ਗਰਗ, ਬਬਲੀ ਗਰਗ, ਹੈਪੀ ਗਰਗ, ਸਮੇਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਤੇ ਸਖਸ਼ੀਅਤਾਂ ਹਾਜ਼ਰ ਸਨ।

 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply