ਬਠਿੰਡਾ, 8 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਜ਼ਿਲ੍ਹਾ ਮੀਟਿੰਗ ਬਲਦੇਵ ਸਿੰਘ ਭਾਈਰੂਪਾ ਦੀ
ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਹਾਜੀਰਤਨ ਬਠਿੰਡਾ ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ ’ਤੇ ਹਾਜਰ ਹੋਏ ਅਤੇ ਜ਼ਿਲ੍ਹੇ ਵਿਚੋਂ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਆਉਣ ਵਾਲੀ 18 ਜਨਵਰੀ ਨੂੰ 7 ਕਿਸਾਨ ਯੂਨੀਅਨ ਦੇ ਸੱਦੇ ’ਤੇ ਪੰਜਾਬ ਭਰ ਵਿਚ ਡੀ.ਸੀ ਦਫ਼ਤਰਾਂ ਦੇ ਅੱਗੇ ਧਰਨੇ ਲਾ ਕੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਕਰਜ਼ਾ ਪੀੜਤ ਕਿਸਾਨ ਤੋਂ ਪੰਜਾਬ ਦੀਆਂ ਬੈਂਕਾਂ ਵਲੋਂ ਲਏ ਗਏ ਖ਼ਾਲੀ ਚੈੱਕ ਵਾਪਸ ਕਰਵਾਏ ਜਾਣਗੇ ਅਤੇ ਜਿਹੜੇ ਕਿਸਾਨ ’ਤੇ ਖ਼ਾਲੀ ਚੈੱਕ ਰਾਹੀਂ ਕੋਰਟ ਵਿਚ ਕੇਸ ਚਲਦੇ ਹਨ, ਕੇਸ ਵਾਪਸ ਕਰਵਾਏ ਜਾਣਗੇ।ਇਸ ਕੜੀ ਦੇ ਪਿੱਛੋਂ ਡੀ.ਸੀ ਦਫ਼ਤਰ ਬਠਿੰਡਾ ਅੱਗੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਕਰਜ਼ੇ ਤੋਂ ਪੀੜਤ ਕਿਸਾਨਾਂ ਨੂੰ ਮੁਕਤੀ ਦਿਵਾਉਣ ਵਾਸਤੇ ਅਤੇ ਖੁਦਕੁਸ਼ੀਆਂ ਨੂੰ ਰੋਕਣ ਵਾਸਤੇ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਭਾਅ ਡਾ. ਸੁਆਮੀ ਨਾਥਨ ਕਮੇਟੀ ਦੀਆਂ ਸਿਫ਼ਾਰਸਾਂ ਮੁਤਾਬਿਕ 500 ਫ਼ੀਸਦੀ ਮੁਨਾਫ਼ੇ ਵਾਲੇ ਲੈਣ ਲਈ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਅੱਜ ਦੀ ਮੀਟਿੰਗ ਵਿਚ ਰਾਜ ਮਹਿੰਦਰ ਕੋਟਭਾਰਾ, ਫੂਲ ਸਿੰਘ ਰਾਜਗੜ੍ਹ ਕੁੱਬੇ, ਬੂਟਾ ਸਿੰਘ ਤੁੰਗਵਾਲੀ, ਸਵਰਨ ਸਿੰਘ ਭਾਈਰੂਪਾ, ਦਲਜੀਤ ਲਹਿਰੀ, ਮੁਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਸ਼ਾਮਿਲ ਹੋਏ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media