Tuesday, April 14, 2026

ਮੇਰੇ ਜਖਮ

ਨਾ ਲਾ ਤੂੰ ਮੱਲਮ ਮੇਰੇ ਜਖਮਾਂ `ਤੇ,
ਇਹ ਦਿੱਤੀ ਹੋਈ ਏ ਸੌਗਾਤ ਤੇਰੀ।
ਜੇ ਉਚੇੜ ਕੇ ਚਲੀ ਗਈ ਮੇਰੇ ਜਖਮਾਂ ਨੂੰ,
ਇੱਕ ਹੋਰ ਦਰਦਾਂ `ਚ ਗੁਜਰੇਗੀ ਰਾਤ ਮੇਰੀ।
ਕੀ ਆਖੀਏ ਅਸਾਂ ਕੀ ਕਹਿਨਾ ਏ ਤੈਨੂੰ,
ਉੱਚਾ ਬੋਲ ਬੋਲੀਏ ਐਨੀ ਕਿੱਥੇ ਔਕਾਤ ਮੇਰੀ।
ਛਿਪਦੇ ਸੂਰਜਾਂ ਵਾਂਗੂੰ ਤੇਰੇ ਹੁੰਗਾਰੇ ਅਲੋਪ ਹੋ ਗਏ,
ਰਾਤਾ ਕਾਲੀਆਂ ਚ ਗੁੰਮ ਹੋ ਗਈ ਬਾਤ ਮੇਰੀ।
ਧਰਮਾਂ ਦੇ ਵਲ ਵਲੇਵਿਆਂ `ਚ ਉਲਝ ਕੇ ਰਹਿ ਗਈ ਜਿੰਦਗੀ,
ਅੱਜ ਮਿੱਟੀ ਮਿੱਟੀ ਨੂੰ ਪੁੱਛੇ ਕੀ ਹੈ ਜਾਤ ਤੇਰੀ।

Baltej Sandhu

 

 

 

 

 

ਬਲਤੇਜ ਸੰਧੂ
ਬੁਰਜ ਲੱਧਾ (ਬਠਿੰਡਾ)
ਮੋ – 9465818158

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply