ਸੁਪਨੇ ਉਹ ਨਹੀਂ ਹੁੰਦੇ
ਜੋ ਗੂੜੀ ਨੀਂਦ ਵਿੱਚ
ਸੌਣ ਤੋਂ ਬਾਅਦ ਆਉਂਦੇ ਹਨ
ਸੁਪਨੇ ਤਾਂ ਪਿਆਰਿਓ
ਉਹ ਹੁੰਦੇ ਹਨ
ਜੋ ਸਾਨੂੰ ਸੌਣ ਹੀ ਨਾ ਦੇਣ
ਨੀਂਦ ਵਿੱਚ ਲਿਆ ਸੁਪਨਾ ਤਾਂ
ਦਿਨ ਵਿੱਚ ਵਾਪਰੀ ਹੋਈ
ਅਜ਼ੀਬ ਤੇ ਅਸੀਮ ਘਟਨਾ ਦਾ
ਰੂਪ ਹੀ ਹੁੰਦਾ ਜਾਪਦੈ
ਮੰਜ਼ਿਲਾਂ ਨੂੰ ਸਰ ਕਰਨ ਵਾਲੇ
ਕਦੇ ਨੀਂਦ ਦੇ ਸੁਪਨੇ ਲੈ
ਆਪਣੇ ਮਿਸ਼ਨ `ਤੇ ਨਹੀੰ ਚੜਦੇ
ਉਨਾਂ ਦਾ ਸੁਪਨਸਾਜ਼ ਤਾਂ
ਇੱਕ ਮਿੱਥ ਹੁੰਦੀ ਹੈ
ਉਹ ਕਦੇ ਮਾਊਂਟ ਐਵਰੈਸਟ ਉਤੇ
ਨਹੀਂ ਚੜ ਸਕੇਗਾ
ਜੋ ਰਾਤ ਵੇਲੇ ਨੀਂਦ `ਚ ਪਿਆ
ਇਹ ਸੁਪਨਾ ਲਏ
ਕਿ ਮੈ ਚੋਟੀ ਸਰ ਕਰਾਂ
ਨੀਂਦਰੇ ਸੁਪਨਿਆਂ ਦੇ ਸੱਚ ਨੂੰ
ਉਹੀ ਸਵੀਕਾਰੇਗਾ ਜੋ ਸਿਰਫ
ਸੁਪਨਿਆਂ ਵਿੱਚ ਹੀ
ਵਿਸਵਾਸ਼ ਕਰਦਾ ਹੋਵੇ
ਮੈਂ ਨਹੀ ਕਹਿੰਦਾ ਤੇ ਨਾ ਹੀ ਰੋਕਦਾ
ਕਿ ਸੁਪਨੇ ਨਾ ਲਓ
ਸੁਪਨੇ ਲਓ ਜਰੂਰ ਲਓ
ਪਰ ਸੁਪਨੇ ਉਹ ਹੀ ਲਓ
ਜੋ ਸਮਾਜ ਸਾਹਮਣੇ ਆਉਣ
ਸਾਰੇ ਸਮਾਜ ਨੂੰ ਉਹ ਸੁਪਨਾ
ਸੱਚ ਜਾਪੇ ਬਿਲਕੁੱਲ ਸੱਚ

ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਲੁਧਿਆਣਾ।
ਮੋ – 70091 07300
Punjab Post Daily Online Newspaper & Print Media