Tuesday, March 24, 2026

ਪਿੰਡ ਕੁਠਾਲਾ `ਚ ਖੇਤੀਬਾੜੀ ਵਿਭਾਗ ਨੇ ਲਗਾਇਆ ਕਿਸਾਨ ਸਿਖਲਾਈ ਕੈਂਪ

PPN0901201908ਸੰਦੌੜ, 9 ਜਨਵਰੀ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਬਲਦੇਵ ਸਿੰਘ ਦੇ ਦਿਸਾ ਨਿਰਦਸ਼ਾਂ ਹੇਠ ਖੇਤੀਬਾੜੀ ਬਲਾਕ ਅਹਿਮਦਗੜ੍ਹ ਵੱਲੋਂ ਨਜਦੀਕੀ ਪਿੰਡ ਕੁਠਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ।ਕੈਂਪ ਵਿਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾ ਕੇ ਖੇਤ ਵਿਚ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਧਾਈ ਦਿੱਤੀ ਗਈ ਅਤੇ ਉਕਤ ਖੇਤਾਂ ਦਾ ਦੌਰਾ ਵੀ ਕਰਵਾਇਆ।
ਵਿਸੇਸ ਤੌਰ `ਤੇ ਪਹੁੰਚੇ ਡਾ. ਕੁਲਬੀਰ ਸਿੰਘ ਏ.ਡੀ.ਓ ਬਲਾਕ ਅਹਿਮਦਗੜ੍ਹ, ਡਾ. ਸੁਖਪਾਲ ਸਿੰਘ ਏ.ਡੀ.ਓ ਸਰਕਲ ਅਹਿਮਦਗੜ੍ਹ ਨੇ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਜਾਣਕਾਰੀ ਦਿੱਤੀ।ਏ.ਡੀ.ਓ ਡਾ. ਕੁਲਬੀਰ ਸਿੰਘ ਨੇ ਕਿਸਾਨਾਂ ਨੂੰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਤੋਂ ਬਾਅਦ ਕਣਕ ਵਿਚ ਪੈਦਾ ਹੋਏ ਨਦੀਨਾਂ ਦੀ ਰੋਕਥਾਮ ਅਤੇ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਸ ਵਾਰ ਜਿਹੜੇ ਖੇਤਾਂ ਵਿਚ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ।ਉਨ੍ਹਾਂ ਖੇਤਾਂ ਵਿਚ ਜਿਥੇ ਨਦੀਨ ਘੱਟ ਪੈਦਾ ਹੋਏ ਹਨ ਉਥੇ ਹੀ ਕਣਕ ਦੀ ਫਸਲ ਦਾ ਝਾੜ ਵੀ ਵੱਧਣ ਦੀ ਸੰਭਾਵਨਾ ਹੈ।ਡਾ. ਸੁਖਪਾਲ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਦੀ ੳੇੁਪਜਾਊ ਸਕਤੀ ਵਧਾਉਣ ਸਬੰਧੀ ਨੁਕਤੇ ਦੱਸੇ।ਬੀ.ਟੀ.ਐਮ ਮੁਹੰਮਦ ਜਮੀਲ ਨੇ ਕਣਕ ਦੀ ਫਸਲ ਨੂੰ ਲੋੜੀਂਦੇ ਖੁਰਾਕੀ ਤੱਤਾਂ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਹੈਪੀ ਸੀਡਰ ਨਾਲ ਬਿਜਾਈ ਗਈ ਕਣਕ ਵਾਲੇ ਖੇਤਾਂ ਦਾ ਦੌਰਾ ਵੀ ਕਰਵਾਇਆ।ਇਸ ਮੌਕੇ ਜਨਕ ਰਾਜ ਖੇਤੀ ਉੇਪ ਨਿਰੀਖਕ, ਗੋਪਾਲ ਕ੍ਰਿਸ਼ਨ ਸਮੇਤ ਕਿਸਾਨ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply