ਅੰਮਿ੍ਤਸਰ, 11 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਨਕ ਰੰਗਕਰਮੀਆਂ, ਲੇਖਕਾਂ, ਸਾਹਿਤ ਪ੍ਰੇਮੀਆਂ, ਕਲਾ ਪ੍ਰੇਮੀਆਂ ਤੇ ਅਦੀਬਾਂ ਨੇ ਲੋਹੜੀ ਦਾ ਤਿਉਹਾਰ ਮਨਾਇਆ।ਇਸ ਸਮੇਂ ਲੋਹੜੀ ਦੇ ਗੀਤ ‘ਸੁੰਦਰ ਮੁੰਦਰੀਏ’ ਗਾ ਕੇ ਦੁੱਲਾ ਭੱਟੀ ਦੀ ਯਾਦ ਨੂੰ ਤਾਜਾ ਕੀਤਾ ਗਿਆ। ਨੌਜੁਆਨ ਕਲਾਕਾਰਾਂ ਨੇ ਲੋਹੜੀ ਦੇ ਗੀਤ ਗਾ ਕੇ ਪ੍ਰੌਗਰਾਮ ਨੂੰ ਚਾਰ ਚੰਨ ਲਗਾਏੇ। ਹਾਜ਼ਰ ਅਦੀਬਾਂ ਨੇ ਬਲਦੀ ਲੋਹੜੀ ਦੇ ਕੋਸੇ-ਕੋਸੇ ਨਿੱਘ ’ਚ ਆਪਸੀ ਭਾਈਚਾਰੇ ਅਤੇ ਆਪਸੀ ਰਿਸ਼ਤਿਆਂ ਦੇ ਸਦੀਵੀ ਨਿੱਘ ਦੀ ਕਾਮਨਾ ਕੀਤੀ।ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਸਕੱਤਰ ਰਮੇਸ਼ ਯਾਦਵ ਨੇ ਆਏ ਹੋਏ ਅਦੀਬਾਂ ਲੇਖਕਾਂ, ਕਲਾਕਾਰਾਂ ਅਤੇ ਨਾਟ ਪ੍ਰੇਮੀਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਅਰਤਿੰਦਰ ਸੰਧੂ, ਭੁਪਿੰਦਰ ਸਿੰਘ ਸੰਧੂ, ਸ਼ਿਵਦੇਵ ਸਿੰਘ, ਅਰਵਿੰਦਰ ਸਿੰਘ ਚਮਕ, ਜਸਵੰਤ ਸਿੰਘ ਜੱਸ, ਕਮਲ ਗਿੱਲ, ਪਵਨਦੀਪ, ਵਿਪਨ ਧਵਨ, ਇੰਦਰਜੀਤ ਸਿੰਘ ਸਹਾਰਨ, ਗੁਰਦੇਵ ਸਿੰਘ ਮਹਿਲਾਂਵਾਲਾ, ਨਰਿੰਦਰ ਸਾਂਘੀ, ਡਾ. ਕਸ਼ਮੀਰ ਸਿੰਘ, ਸਰਬਜੀਤ ਸਿੰੰਘ ਲਾਡਾ, ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media