ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਦੀ ਪ੍ਰਮੁੱਖ ਨਾਵਲਕਾਰਾ, ਸ਼ਾਇਰਾ ਤੇ ਤਰਕਸ਼ੀਲ ਆਗੂ ਵਰਿੰਦਰ ਪੰਨੂ ਇਸ ਫਾਨੀ ਸੰਸਾਰ ਨੂੰ
ਅਲਵਿਦਾ ਆਖ ਗਏ।ਉਨ੍ਹਾਂ ਅਮ੍ਰਿਤਸਰ ਨੇੜਲੇ ਆਪਣੇ ਜੱਦੀ ਪਿੰਡ ਬੁਰਜ ਵਿਖੇ ਅੰਤਿਮ ਸਵਾਸ ਲਏ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ,ਦੇਵ ਦਰਦ ਅਤੇ ਹਜਾਰਾ ਸਿੰਘ ਚੀਮਾ ਨੇ ਵਰਿੰਦਰ ਪੰਨੂ ਦੀ ਬੇਵਕਤੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜਿਥੇ ਉਨ੍ਹਾਂ ਬਹੁ ਚਰਚਿਤ ਨਾਵਲ `ਪੰਧ ਜਿੰਦਗੀ ਦਾ` ਤੇ `ਲੁਕਣਮੀਟੀ` ਪੰਜਾਬੀ ਸਾਹਿਤ ਦੀ ਝੋਲੀ ਪਾਏ।ਉਥੇ ਪੰਜਾਬੀ ਸ਼ਾਇਰੀ ਦੇ ਨਾਲ-ਨਾਲ ਤਰਕਸ਼ੀਲ ਵਿਚਾਰਾਂ ਰਾਹੀਂ ਸਮਾਜ ਅੰਦਰ ਫੈਲੇ ਵੈਹਿਮਾਂ ਭਰਮਾਂ ਵਿਰੋਧ ਲੋਕਾਂ ਨੂੰ ਲਾਮਬੰਦ ਕੀਤਾ।ਵਰਿੰਦਰ ਪੰਨੂ ਦੇ ਬੇਵਕਤੇ ਤੁਰ ਜਾਣ `ਤੇ ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਅਰਤਿੰਦਰ ਸੰਧੂ, ਧਰਵਿੰਦਰ ਔਲਖ, ਗੁਰਬਾਜ ਛੀਨਾ, ਸਰਬਜੀਤ ਸੰਧੂ, ਹਰਜੀਤ ਸੰਧੂ, ਸੈਲਿੰਦਰਜੀਤ ਰਾਜਨ, ਜਗਤਾਰ ਗਿੱਲ, ਮੁਖਤਾਰ ਗਿੱਲ, ਜਸਬੀਰ ਝਬਾਲ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media