ਪਠਾਨਕੋਟ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਵੱਖ-ਵੱਖ
ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਸ ਅਧੀਨ ਹੁਣ ਪੰਜਾਬ ਸਰਕਾਰ ਵੱਲੋਂ ਹੁਣ ਜਿਲ੍ਹਾ ਪਠਾਨਕੋਟ ਦੇ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੋਕੇ ਪੰਜਾਬ ਦੇ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਉਪਰੋਕਤ ਟੀਚੇ ਨੂੰ ਪੂਰਾ ਕਰਨ ਦੇ ਲਈ ਜਿਲ੍ਹਾ ਪੱਧਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਪਿੰਡ ਵਾਰ ਨੋਡਲ ਅਧਿਕਾਰੀ ਨਿਯੁੱਕਤ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਨਿਯੁੱਕਤ ਕੀਤੇ ਗਏ ਨੋਡਲ ਅਫਸਰ ਪੰਚਾਇਤਾਂ ਨਾਲ ਤਾਲਮੇਲ ਕਰਕੇ ਪਲਾਂਟੇਸ਼ਨ ਲਈ ਭੂਮੀ ਦੀ ਚੋਣ ਕਰਨਗੇ ਅਤੇ ਇਸ ਦਾ ਮਤਾ ਪੰਚਾਇਤਾਂ ਵੱਲੋਂ ਪਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ 28 ਫਰਵਰੀ ਤੋਂ 30 ਅਪ੍ਰੈਲ 2019 ਤੱਕ ਹਰੇਕ ਪਿੰਡਾਂ ਵਿਚ ਪਲਾਂਟੇਸ਼ਨ ਵਾਲੀ ਥਾਂ ਦੀ ਤਿਆਰ ਕਰਨਗੇ।ਜਿਸ ਅਧੀਨ ਟੋਏ ਕਢਵਾਏ ਜਣਗੇ ਅਤੇ ਪੋਦਿਆਂ ਦੀ ਸੁਰੱਖਿਆ ਦੇ ਲਈ ਵੀ ਪ੍ਰਬੰਧ ਕਰਨਗੇ ਅਤੇ ਜੁਲਾਈ 2019 ਤੋਂ ਸਤੰਬਰ 2019 ਤੱਕ ਪਲਾਂਟੇਸ਼ਨ ਕੀਤੀ ਜਾਵੇਗੀ।
ਰਾਮਵੀਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਕਾਰਜ ਲਈ ਬਲਾਕ ਪੱਧਰ `ਤੇ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ ਅਤੇ ਹਰੇਕ 100 ਬੂਟਿਆਂ ਪਿੱਛੇ ਨਰੇਗਾ ਸਕੀਮ ਅਧੀਨ ਲੈਬਰ ਵਰਕਰ ਦੀ ਨਿਯੁੱਕਤੀ ਵੀ ਕੀਤੀ ਜਾਵੇਗੀ।ਜਿਲ੍ਹਾ ਪਠਾਨਕੋਟ ਦੇ 421 ਪਿੰਡਾਂ ਵਿੱਚੋਂ ਹਰੇਕ ਪਿੰਡ ਵਿੱਚ 550 ਪੋਦੇ ਲਗਾਏ ਜਾਣੇ ਹਨ ਜਿਸ ਅਧੀਨ ਜਿਲ੍ਹਾ ਪਠਾਨਕੋਟ ਲਈ 2 ਲੱਖ 31 ਹਜਾਰ 550 ਪੋਦਿਆਂ ਦੀ ਜਰੂਰਤ ਹੋਵੇਗੀ।ਇਸ ਦੇ ਲਈ ਵਣ ਮੰਡਲ ਅਫਸਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਮੇਂ ਅਨੁਸਾਰ ਪੋਦਿਆਂ ਦੀ ਤਿਆਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਵੀ ਪੀ.ਡਬਲਯੂ.ਡੀ ਅਤੇ ਮੰਡੀ ਬੋਰਡ ਦੀਆਂ ਸੜਕਾਂ, ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਅਤੇ ਦਫਤਰਾਂ ਦੇ ਨਜਦੀਕ ਆਦਿ ਵੀ ਪੋਦੇ ਲਗਾਏ ਜਾਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਉਨ੍ਹਾਂ ਕਿਹਾ ਕਿ ਸਾਨੂੰ ਵੀ ਚਾਹੀਦਾ ਹੈ ਕਿ ਹਰੇਕ ਵਿਅਕਤੀ ਆਪਣੇ ਜੀਵਨ ਵਿੱਚ ਖੁਸ਼ੀ ਦੇ ਮੌਕੇ ਇੱਕ ਪੌਦਾ ਜਰੂਰ ਲਵਾਏ ਅਤੇ ਉਸ ਪੋਦੇ ਦੀ ਦੇਖ ਰੇਖ ਵੀ ਕਰੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media