Tuesday, May 26, 2026

ਡੀ.ਏ.ਵੀ ਪਬਲਿਕ ਸਕੂਲ `ਚ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਲੱਗੀ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ –  ਜਗਦੀਫ ਸਿੰਘ ਸੱਗੂ) – ਡੀ.ਏ.ਵੀ.ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਤਹਿਤ ਸਥਾਨਕ ਡੀ.ਏ.ਵੀ ਪਬਲਿਕ PUNJB1901201909ਸਕੂਲ ਲਾਰੰਸ ਰੋਡ ਵਿਖੇ ਦੋ ਦਿਨਾਂ ਦੀ `ਸਮਰੱਥਾ ਨਿਰਮਾਣ` ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਹ ਕਾਰਜਸ਼ਾਲਾ  ਵੱਖ-ਵੱਖ ਵਿਸਿ਼ਆਂ ਗਣਿਤ, ਵਿਗਿਆਨ, ਬਿਜ਼ਨਸ ਸਟੱਡੀਜ਼, ਅਕਾਊਂਟੈਸੀ, ਫਾਈਨ ਆਰਟਸ, ਸਰੀਰਿਕ ਵਿਗਿਆਨ, ਯੋਗਾ, ਸੰਗੀਤ/ਨਾਚ, ਕੰਪਿਊਟਰ ਅਤੇ ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ) ਬਾਰੇ ਕਰਵਾਈ  ਗਈ।ਕਾਰਜਸ਼ਾਲਾ ਦੌਰਾਨ ਡੀ.ਏ.ਵੀ ਸੰਸਥਾਵਾਂ ਦੇ 490 ਅਧਿਆਪਕ/ਅਧਿਆਪਕਾਵਾਂ ਨੇ ਭਾਗ ਲਿਆ। ਜਿੰਨਾਂ ਵਿਚ ਮੇਜ਼ਬਾਨ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ, ਜੀ.ਐਨ.ਡੀ.ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਜੇ.ਆਰ.ਐਸ.ਡੀ.ਏ.ਵੀ ਪਬਲਿਕ ਸਕੂਲ ਝਬਾਲ, ਬੀ.ਬੀ.ਕੇ.ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ, ਵਿਸ਼ੇਸ਼ ਬੱਚਿਆਂ ਲਈ ਡੀ.ਏ.ਵੀ ਰੈਡ ਕਰਾਸ, ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ, ਐਸ.ਵੀ.ਜੇ.ਸੀ ਡੀ.ਏ.ਵੀ ਪਬਲਿਕ ਸਕੂਲ ਦਸੂਹਾ, ਕੇ.ਆਰ.ਜੇ ਡੀ.ਏ.ਵੀ ਪਬਲਿਕ ਸਕੂਲ ਕਪੂਰਥਲਾ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ, ਐਲ.ਜੇ.ਐਨ.ਡੀ.ਏ.ਵੀ ਪਬਲਿਕ ਸਕੂਲ ਗੜ੍ਹਦੀਵਾਲਾ ਨੇ ਉਤਸ਼ਾਹ ਨਾਲ ਭਾਗ ਲਿਆ।
    ਕਾਰਜਸ਼ਾਲਾ ਦਾ ਉਦਘਾਟਨ ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕੀਤਾ।ਉਨ੍ਹਾਂ ਨੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਜਸ਼ਾਲਾਵਾਂ ਕਿੱਤਾਮੁਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਵਿਸ਼ੇ ਅਤੇ ਤਕਨੀਕਾਂ ਨੂੰ ਇਸ ਤੇਜ਼ ਰਫ਼ਤਾਰ ਸਮੇਂ ਅਨੁਸਾਰ ਢਾਲਣ ਵਿੱਚ ਮਦਦਗਾਰ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਾਰਜਸ਼ਾਲਾਵਾਂ ਨਾ ਕੇਵਲ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਸਗੋਂ ਵਿਉਂਤਬੰਦੀ, ਰਚਨਾਤਮਕਤਾ ਅਤੇ ਨਵੀਨਤਾ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰਦੀਆਂ ਹਨ।ਕੁੱਲ ਮਿਲਾ ਕੇ ਕਾਰਜਸ਼ਾਲਾ ਦਾ ਮੁੱਖ ਉਦੇਸ਼ ਗਿਆਨ ਵੰਡਣਾ, ਅਕਾਦਮਿਕ ਅਤੇ ਪਾਠ ਸਹਾਇਕ ਕਿਰਿਆਵਾਂ ਵਿੱਚ ਨਵੇਂ ਵਿਚਾਰਾਂ ਦੀ ਸਾਂਝ ਪੈਦਾ ਕਰਨਾ ਸੀ ।
ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਕਿਹਾ ਕਿ `ਸਿੱਖਦੇ ਰਹਿਣਾ` ਕਦੀ ਨਾ ਖ਼ਤਮ ਹੋਣ ਵਾਲੀ ਪ੍ਰਕਿਰਿਆ ਹੈ ਅਤੇ ਇਸ ਤਰ੍ਹਾਂ ਦੀਆਂ ਕਾਰਜਸ਼ਾਲਾਵਾਂ ਅਧਿਆਪਕਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਦੀਆਂ ਹਨ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਦਾ ਸਕੂਲ ਦੀਆਂ ਅਜਿਹੀਆਂ ਕਿਰਿਆਵਾਂ ਲਈ ਉਤਸ਼ਾਹ ਅਤੇ ਨਿਰੀਖਿਅਕ ਸਮੂਹ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਅਨੁਭਵੀ ਤਜ਼ਰਬੇ ਨਾਲ ਅਧਿਆਪਕਾਂ ਦੀ ਅਗਵਾਈ ਕੀਤੀ ਤਾਂ ਕਿ ਉਹ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰ ਸਕਣ ।  

Check Also

ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ

ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …

Leave a Reply