Wednesday, March 11, 2026

ਗਹਿਰੀ ਵਿਖੇ `ਬੇਟੀ ਬਚਾਓ, ਬੇਟੀ ਪੜਾਓ` ਅਧੀਨ ਬਲਾਕ ਟਾਸਕ ਫੋਰਸ ਦੀ ਮੀਟਿੰਗ

ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ   ਸਿੰਘ) – ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-1 ਸੌਰਭ ਅਰੋੜਾ ਦੀ ਪ੍ਰਧਾਨਗੀ ਹੇਠ ਅੱਜ ਬਾਲ PUNJ2001201905ਵਿਕਾਸ ਪ੍ਰਾਜੈਕਟ ਅਫਸਰ ਜੰਡਿਆਲਾ ਗੁਰੂ ਸ੍ਰੀਮਤੀ ਕੁਲਦੀਪ ਕੌਰ ਵਲੋਂ ਬੇਟੀ ਬਚਾਓ ਬੇਟੀ ਪੜਾਓ ਅਧੀਨ ਬਲਾਕ ਟਾਸਕ ਫੋਰਸ ਦੀ ਮੀਟਿੰਗ ਦਫਤਰ ਮਾਰਕੀਟ ਕਮੇਟੀ ਗਹਿਰੀ ਵਿਖੇ ਕੀਤੀ ਗਈ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਸੌਰਭ ਅਰੋੜਾ ਨੇ ਕਿਹਾ ਕਿ ਸਮਾਜ ਵਿੱਚ ਲੜਕੀਆਂ ਦੀ ਗਿਣਤੀ ਲੜਕਿਆ ਦੇ ਮੁਕਾਬਲੇ ਲਗਾਤਾਰ ਘੱਟ ਰਹੀ ਹੈ ਜੋ ਕਿ ਇਕ ਗੰਭੀਰ ਚਿੰਤਾਂ ਦਾ ਵਿਸ਼ਾ ਹੈ।ਇਸ ਨਾਲ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਜੋ ਕਿ ਸਮਾਜ ਲਈ ਸਹੀ ਨਹੀਂ ਹੈ।ਉਹਨਾਂ ਸਿਹਤ ਵਿਭਾਗ ਵਲੋਂ ਭਰੂਣ ਹੱਤਿਆ ਨੂੰ ਰੋਕਣ ਲਈ, ਪੀ.ਐਨ.ਡੀ.ਟੀ ਸੈਲ ਦੁਆਰਾ ਪਿਛਲੇ ਇਕ ਸਾਲ ਵਿੱਚ ਕੀਤੇ ਗਏ ਯਤਨਾਂ ਬਾਰੇ ਬਰੀਕੀ ਵਿੱਚ ਚਰਚਾ ਕੀਤੀ।ਅਰੋੜਾ ਨੇ ਸਬੰਧਤ ਵਿਭਾਗਾਂ ਨੰੂ ਇਕੱਠੇ ਹੋ ਕਿ ਯਤਨ ਕਰਨ ਲਈ ਕਿਹਾ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ ਮਾਨਾਵਾਲਾ ਡਾ: ਨਿਰਮਲ ਸਿੰਘ ਵਲੋਂ ਸਿਹਤ ਵਿਭਾਗ ਦੁਆਰਾ ਲੜਕੀਆ ਅਤੇ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੀਟਿੰਗ ਵਿੱਚ ਰਘੂਨਾਥ ਕਾਲਜ ਫਾਰ ਵੂਮੈਨ ਦੇ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਨੇ ਲੜਕੀਆਂ ਦੀ ਉਚ ਸਿੱਖਿਆ ਗ੍ਰਹਿਣ ਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ।ਬੀ.ਡੀ.ਪੀ.ਓ ਜੰਡਿਆਲਾ ਗੁਰੂ ਸ੍ਰੀ ਭਗਵਾਨ ਸਿੰਘ ਵੱਲੋਂ ਕਿਹਾ ਗਿਆ ਕੀ ਉਹਨਾਂ ਵਲੋਂ ਪਿੰਡਾਂ ਵਿਚ ਨਵੀਆਂ ਬਣੀਆਂ ਪੰਚਾਇਤਾਂ ਦੀ ਭਾਗੀਦਾਰੀ ਨਾਲ ਲੜਕੇ ਅਤੇ ਲੜਕੀਆਂ ਪ੍ਰਤੀ ਸੋਚ ਵਿੱਚ ਸਕਰਾਤਮਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਗਰੀਬ ਲੜਕੀਆਂ ਦੀ ਸਿੱਖਿਆ ਵਿੱਚ ਆਪਣਾ ਯੋਗਦਾਨ ਪਾਇਆ ਜਾਵੇਗਾ।ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੀਆਂ ਜੰਡਿਆਲਾ ਗੁਰੂ ਸ੍ਰੀਮਤੀ ਸੁਮਨ ਕਾਂਤਾ ਵਲੋਂ ਲੜਕੀਆਂ ਦੀ ਸੁਰੱਖਿਆ ਅਤੇ ਵਿੱਤੀ ਜਰੂਰਤ ਬਾਰੇ ਦੱਸਿਆ ਗਿਆ।ਸਕਿਲ ਡਵੈਲਪਮੈਟ ਸੈਂਟਰ ਗਹਿਰੀ ਦੇ ਮੁੱਖ ਹੈਡ ਮਨਪ੍ਰੀਤ ਵਲੋਂ ਲੜਕੀਆਂ ਨੂੰ ਵਿੱਤੀ ਤੌਰ ਤੇ ਆਤਮ ਨਿਰਭਰ ਬਨਾਉਣ ਲਈ ਸਰਕਾਰ ਵਲੋਂ ਚਲਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।ਮੀਟਿੰਗ ਵਿੱਚ ਜਿਲਾ ਬਾਲ ਸੁਰੱਖਿਆ ਯੁਨਿਟ ਅੰਮਿਤਸਰ ਵਲੋਂ ਆਏ ਪੋਕਸੋ ਐਕਟ, ਅਡਾਪਸ਼ਨ ਅਤੇ ਫੋਰਸਟਰ ਕੇਅਰ ਸੰਬੰਧੀ ਜਾਣਕਾਰੀ ਦਿੱਤੀ ਗਈ ।
      ਇਸ ਮੀਟਿੰਗ ਵਿੱਚ ਸੈਕਟਰੀ ਮਾਰਕੀਟ ਕਮੇਟੀ ਰਮਨਦੀਪ ਸਿੰਘ ਥਿੰਦ, ਬਲਾਕ ਪ੍ਰਾਇਮਰੀ ਐਜੂਕੇਸਨ ਅਫਸਰ ਸ੍ਰੀਮਤੀ ਗੁਰਮੀਤ ਕੌਰ, ਮੈਡੀਕਲ ਅਫਸਰ  ਡਾ: ਬਨਪ੍ਰੀਤ ਸਿੰਘ, ਏ.ਪੀ.ਓ ਕਰਨਦੀਪ ਸਿੰਘ, ਮਨਰੇਗਾ ਤੋਂ ਨਵਜੋਤ ਕੁਮਾਰ, ਵੀ.ਡੀ.ਓ ਰਾਜ ਬਰਿੰਦਰ ਸਿੰਘ ਵੀ ਸ਼ਾਮਲ ਹੋਏ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply