ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੇ ਵਾਰਡ
ਨੰ: 61 ਵਿਚ ਗਲੀ ਠਾਕੁਰ ਦੁਆਰਾ ਕਿਲਾ ਭੰਗੀਆਂ ਵਿਖੇ ਟੱਕ ਲਗਾ ਕੇ 10 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ ਬਣਨ ਦੇ ਕੰਮ ਦੀ ਸ਼ੁਰੂਆਤ ਕੀਤੀ।ਉਨਾਂ੍ਹ ਦੇ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਮੌਜੂਦ ਸਨ।
ਸੋਨੀ ਨੇ ਇਸ ਸਮੇਂ ਦੱਸਿਆ ਕਿ ਵਾਰਡ ਨੰ: 61 ਅਧੀਨ ਪੈਦੀਆਂ ਗਲੀਆਂ ਜੋ ਕਿ ਬਣਨ ਤੋ ਰਹਿ ਗਈਆਂ ਸਨ, ਉਨਾਂ੍ਹ ਦੇ ਕੰਮਾਂ ਦੀ ਸ਼ਰੂਆਤ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਗਲੀਆਂ ਨਾਲੀਆ ਸੀ.ਸੀ ਫਲੋਰ ਦੀਆਂ ਬਣਾਈਆਂ ਜਾਣਗੀਆਂ।ਸੋਨੀ ਅਤੇ ਮੇਅਰ ਨੇ ਇਲਾਕੇ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ । ਉਨਾਂ ਨੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਨਾਂ੍ਹ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ `ਤੇ ਕੀਤਾ ਜਾਵੇਗਾ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਸਾਲ 2019 ਵਿਕਾਸ ਦੇ ਵਰੇ੍ਹ ਵਜੋ ਮਣਾਇਆ ਜਾਵੇਗਾ ਅਤੇ ਪੂਰੇ ਸ਼ਹਿਰ ਦੀ ਕਾਇਆ ਕਲਪ ਕੀਤਾ ਜਾਵੇਗੀ।ਉਨਾਂ੍ਹ ਦੱਸਿਆ ਕਿ ਸ਼ਹਿਰ ਵਿਚ ਸਾਫ ਸੁਥਰਾ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਵੱਚਨਬੱਧ ਹੈ।
ਇਸ ਤੋ ਪਹਿਲਾਂ ਸੋਨੀ ਵਲੋ ਵਾਰਡ ਨੰ: 61 ਵਿਚ ਮੁਫਤ ਮੈਡੀਕਲ ਕੈਪ ਦਾ ਉਦਘਾਟਨ ਕੀਤਾ ਗਿਆ।ਇਹ ਮੈਡੀਕਲ ਕੈਪ ਦਿਮਾਗੀ ਰੋਗਾਂ, ਕੰਨ, ਨੱਕ ਗਲੇ ਅਤੇ ਡਾਇਬਟੀਜ਼ ਦੇ ਮਰੀਜਾਂ ਲਈ ਲਗਾਇਆ ਗਿਆ ਸੀ, ਇਸ ਕੈਪ ਵਿਚ ਮਾਹਿਰ ਡਾਕਟਰਾਂ ਡਾ: ਵਿਕਾਸ ਸ਼ਰਮਾ, ਡਾ: ਰਾਕੇਸ਼ ਅਰੋੜਾ ਅਤੇ ਡਾ: ਪ੍ਰਹਲਾਦ ਦੁੱਗਲ ਵਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਕੋਸਲਰ ਵਿਕਾਸ ਸੋਨੀ, ਸ਼੍ਰੀਮਤੀ ਕੁਲਬੀਰ ਕੌਰ ਦਾਰਾ ਕੋਸਲਰ, ਕੋਸਲਰ ਮਹੇਸ਼ ਖੰਨਾ, ਪਰਮਜੀਤ ਸਿੰਘ ਚੌਪੜਾ, ਗੁਰਦੇਵ ਸਿੰਘ ਦਾਰਾ, ਮਹੰਤ ਰਮੇਸ਼ਾਨੰਦ ਸਰਸਵਤੀ, ਪਦਮ ਮਹਿਰਾ, ਭਗਵਾਨ ਦਾਸ, ਵਿਨੇ ਕੁਮਾਰ, ਅਸ਼ੋਕ ਕਪੂਰ ਤੋ ਇਲਾਵਾ ਵੱਡੀ ਗਿਣਤੀ `ਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media