Friday, February 27, 2026

ਨੌਜਵਾਨ ਦੀ ਨਸ਼ੇ ਦੇ ਟੀਕੇ ਨਾਲ ਹੋਈ ਮੌਤ

ਜੰਡਿਆਲਾ ਗੁਰੂ, 20 ਜਨਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਏਥੋਂ ਨੇੜਲੇ ਪਿੰਡ ਮਲਕਪੁਰ ਦੇ ਇੱਕ ਨੌਜਵਾਨ ਦੀ ਉਸ ਵਲੋਂ ਟੀਕਾ ਲਗਾਉਣ ਦੌਰਾਨ PUNJ2101201904ਹੋਈ ਮੌਤ ਹੋ ਗਈ ਹੈ।ਡੀ.ਐਸ.ਪੀ ਜੰਡਿਆਲਾ ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਤਕਰੀਬਨ 30 ਸਾਲਾ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਸਵੇਰੇ ਜੰਗਲ ਪਾਣੀ ਲਈ ਖੇਤਾਂ ਵਿੱਚ ਗਿਆ ਤਾਂ ਕੁੱਝ ਦੇਰ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਖੇਤਾਂ ਵਿੱਚ ਡਿੱਗਾ ਪਿਆ ਹੈ।ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਉਸ ਦੀ ਬਾਂਹ ਵਿੱਚ ਟੀਕਾ ਲੱਗਾ ਹੋਇਆ ਸੀ।ਇਕ ਗਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਕੁਲਦੀਪ ਸਿੰਘ ਸੀ ਆਪਣੇ ਪਿੱਛੇ ਮਾਂ, ਪਤਨੀ, ਇਕ ਬੇਟੀ ਉਮਰ ਕਰੀਬ 8 ਸਾਲ ਅਤੇ ਇਕ ਬੇਟਾ ਕਰੀਬ 4 ਸਾਲ ਛੱਡ ਗਿਆ ਹੈ।ਪੁਲਿਸ ਦੇ ਜਾਂਚ ਅਫਸਰ ਅਨੁਸਾਰ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ `ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply