Wednesday, June 17, 2026

ਭਾਈ ਧਰਮ ਸਿੰਘ ਟਰੱਸਟ ਨੇ ਕਰਵਾਇਆ ਸ਼ਹੀਦ ਪਰਿਵਾਰ ਦੀ ਸਪੁੱਤਰੀ ਦਾ ਸ਼ੁਭ ਅਨੰਦ ਕਾਰਜ਼

PUNJ2101201906ਅੰਮ੍ਰਿਤਸਰ, 20 ਜਨਵਰੀ  (ਪੰਜਾਬ ਪੋਸਟ ਬਿਊਰੋ) – ਸ਼ਹੀਦ ਪਰਿਵਾਰਾਂ ਦੀਆਂ ਬੱਚੀਆਂ ਦੀ ਸੇਵਾ ਸੰਭਾਲ ਕਰ ਰਹੇ ਪਿੰਡ ਸੁਲਤਾਨਵਿੰਡ ਦੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਖਾਲਸਾ ਤੇ ਭਾਈ ਬਲਜੀਤ ਸਿੰਘ ਦੇ ਯਤਨਾਂ ਸਦਕਾ ਅੱਜ ਇਥੇ ਪਲ ਕੇ ਜਵਾਨ ਹੋਈ ਸ਼ਹੀਦ ਭਾਈ ਬਲਵਿੰਦਰ ਸਿੰਘ ਕੋਹਾਲਾ ਦੀ ਸਪੁੱਤਰੀ ਬੀਬੀ ਰੁਪਿੰਦਰ ਕੌਰ ਦਾ ਅਨੰਦ ਕਾਰਜ ਕਾਕਾ ਮਨਪ੍ਰੀਤ ਸਿੰਘ ਨਾਲ ਅੱਜ ਗੁਰਮਤਿ ਮਰਿਆਦਾ ਅਨੁਸਾਰ ਹੋਇਆ।ਅਨੰਦ ਕਾਰਜ਼ ਸਮੇਂ ਬੀਬੀ ਰੁਪਿੰਦਰ ਕੌਰ ਦਾ ਪੱਲਾ ਫੜਾਉਣ ਦੀ ਰਸਮ ਭਾਈ ਸੁਰਜੀਤ ਸਿੰਘ ਕੋਹਲੀ ਅਤੇ ਬੀਬੀ ਸੰਦੀਪ ਕੌਰ ਨੇ ਨਿਭਾਈ।ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਭਾਈ ਮੰਗਲ ਸਿੰਘ ਤੇ ਭਾਈ ਸੁਖਪਾਲ ਸਿੰਘ ਨਾਗਪੁਰ ਤੋਂ ਇਲਾਵਾ ਦਲ ਖਾਲਸਾ ਦੇ ਭਾਈ ਸਰਬਜੀਤ ਸਿੰਘ ਘੁਮਾਣ, ਪ੍ਰੋਫੈਸਰ ਬਲਜਿੰਦਰ ਸਿੰਘ, ਅੰਮ੍ਰਿਤ ਸੰਚਾਰ ਜਥਾ ਵਲੋਂ ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੰਗਲ ਸਿੰਘ ਅਤੇ ਭਾਈ ਮੇਜਰ ਸਿੰਘ, ਭਾਈ ਬਲਵਿੰਦਰ ਸਿੰਘ ਕਾਲਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਏਕ ਨੂਰ ਚੈਰੀਟੇਬਲ ਟਰੱਸਟ ਦੇ ਬੀਬੀ ਮਨਜੀਤ ਕੌਰ ਵਿਸ਼ੇਸ਼ ਤੌਰ `ਤੇ ਪੁੱਜੇ ਸਨ।ਪੁੱਜੀਆਂ ਸੰਗਤਾਂ ਅਤੇ ਬਰਾਤ ਲਈ ਵੱਖ-ਵੱਖ ਤਰਾਂ ਦੇ ਪਕਵਾਨਾਂ ਦਾ ਲੰਗਰ ਤਿਆਰ ਕੀਤਾ ਗਿਆ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply