Thursday, February 26, 2026

ਦੁੱਧ ਚੁਆਈ ਮੁਕਾਬਲੇ `ਚ ਮੋਗਾ ਦੇ ਹਰਪ੍ਰੀਤ ਸਿੰਘ ਦੀ ਐਚ.ਐਫ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ

ਨਾਹਰ ਸਿੰਘ ਦੀ ਮੁਰਾ ਮੱਝ ਨੇ ਦਿੱਤਾ 24.33 ਕਿਲੋ ਦੁੱਧ
ਚੰਡੀਗੜ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਉਤਮ ਪਸ਼ੂ Dairy Cowsਧੰਨ ਦੀ ਪਹਿਚਾਣ ਤੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਮੰਤਵ ਨਾਲ ਮਹੀਨਾਵਾਰ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਸ਼ੁਰੂ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਕਾਬਲਿਆਂ ਦੁਆਰਾ ਵਧੀਆ ਨਸਲੀ ਪਸ਼ੂਆਂ ਦੀ ਪਹਿਚਾਣ ਤੇ ਦੁਧਾਰੂ ਪਸ਼ੂਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਮਹੀਨਾਵਾਰ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ।ਉਨਾਂ ਕਿਹਾ ਕਿ ਦਸੰਬਰ ਮਹੀਨੇ ਦੇ ਦੇਸ਼ੀ ਨਸਲ ਦੀ ਗਾਂ ਐਚ.ਐਫ. ਦੇ ਦੁੱਧ ਚੁਆਈ ਮੁਕਾਬਲਿਆਂ ਵਿਚ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੇ ਹਰਪ੍ਰੀਤ ਸਿੰਘ ਦੀ ਗਾਂ 68.14 ਕਿਲੋ ਦੁੱਧ ਦੇ ਕੇ ਜੇਤੂ ਰਹੀ।ਉਨਾਂ ਅੱਗੇ ਦੱਸਿਆ ਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਨਵਾਂ ਸ਼ਹਿਰ ਦੇ ਬਲਾਕ ਬਲਾਚੌਰ ਦੇ ਪਿੰਡ ਡਬਹਾਲੀ ਦੇ ਰਾਮ ਰਤਨ ਦੀ ਐਚ.ਐਫ ਗਾਂ 54.60 ਕਿਲੋ ਦੁੱਧ ਦੇ ਕੇ ਬਲਾਕ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੀ ਹੈ।
ਉਨਾਂ  ਦੱਸਿਆ ਕਿ ਦਸੰਬਰ ਮਹੀਨੇ ਦੇ ਮੁਰਾ ਮੱਝ ਦੇ ਨਸਲ ਮੁਕਾਬਲਿਆਂ ਵਿਚ ਜਲੰਧਰ ਦੇ ਹਰਵਿੰਦਰਜੀਤ ਸਿੰਘ ਦੀ ਮੱਝ 25.04 ਕਿਲੋ ਦੁੱਧ ਦੇ ਕੇ  ਜੇਤੂ ਰਹੀ।ਇਸੇ ਤਰਾਂ ਹੀ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਲੁਧਿਆਣਾ ਜਿਲੇ ਦੇ ਪਿੰਡ ਲਹਿਰਾ ਦੇ ਨਾਹਰ ਸਿੰਘ ਦੀ ਮੁੱਰਾ ਮੱਝ 24.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।  
ਨੀਲੀ ਰਾਵੀ ਦੇ ਮੁਕਾਬਲਿਆਂ `ਚ ਦਸੰਬਰ, 2018 ਪਟਿਆਲਾ ਦੇ ਬਲਾਕ ਨਾਭਾ ਦੇ ਪਸ਼ੂ ਪਾਲਕ ਜੋਗਾ ਸਿੰਘ ਦੀ ਨੀਲੀ ਰਾਵੀ ਮੱਝ 21.66 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਜਦਕਿ ਨਵੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਤਰਨਤਾਰਨ ਤੋਂ ਪਿੰਡ ਵਲਟੋਹਾ ਦੇ ਰਸਾਲ ਸਿੰਘ ਦੀ ਨੀਲੀ ਰਾਵੀ ਨਸਲ ਦੀ ਮੱਝ 21 ਕਿਲੋ ਦੁੱਧ ਦੇ ਕੇ ਰਹੀ ਜੇਤੂ ਰਹੀ।
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਸੰਬਰ ਮਹੀਨੇ ਦੇ ਮੁਕਾਬਲਿਆਂ ਵਿਚ ਜਲੰਧਰ ਦੇ ਪਿੰਡ ਨੂਰਮਹਿਲ ਦੇ ਚਿਨਮੀਆ ਆਨੰਦ ਦੀ ਸਾਹੀਵਾਲ ਗਾਂ 19.37 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।ਉਨਾਂ ਦੱਸਿਆ ਕਿ ਨਵੰਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਪਿੰਡ ਜਸਤਰਵਾਲ ਦੇ ਪੰਜਾਬ ਸਿੰਘ ਦੀ ਗਾਂ 20.16 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।
ਉਨਾਂ ਅੱਗੇ ਦੱਸਿਆ ਕਿ ਦਸੰਬਰ ਦੇ ਵਿਦੇਸ਼ੀ ਗਾਂ ਜਰਸੀ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਦੇ ਪਿੰਡ ਮੱਛੀਵਾਲ ਦੇ ਅਮਨਦੀਪ ਸਿੰਘ ਦੀ ਗਾਂ 37.25 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ ਅਤੇ ਨਵੰਬਰ ਮਹੀਨੇ ਵਿਚ ਸੰਗਰੂਰ ਜਿਲੇ ਦੇ ਸੁਨਾਮ ਬਲਾਕ ਦੇ ਪਿੰਡ ਕੋਟਦਾ ਆਰਮੂ ਦੀ ਪਸ਼ੂ ਪਾਲਕਾ ਸੁਖਮਿੰਦਰ ਕੌਰ ਦੀ ਗਾਂ 30.43 ਕਿਲੋ ਦੁੱਧ ਦੇ ਕੇ ਪੂਰੇ ਸੂਬੇ ਵਿਚੋਂ ਜੇਤੂ ਰਹੀ ਹੈ।
ਉਨਾਂ ਬੱਕਰੀਆਂ ਦੇ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਸੰਬਰ ਵਿੱਚ ਪਟਿਆਲਾ ਦੇ ਪਿੰਡ ਬਿਰਦਾਨੋ ਦੇ ਮਨਵੀਰ ਸਿੰਘ ਦੀ ਬੱਕਰੀ 5.05 ਕਿਲੋ ਦੁੱਧ ਦੇ ਕੇ ਅਤੇ ਨਵੰਬਰ ਮਹੀਨੇ ਵਿਚ ਬਰਨਾਲਾ ਜਿਲੇ ਦੇ ਪਿੰਡ ਧਨੌਲਾ ਦੇ ਬੱਕਰੀ ਪਾਲਕ ਮੀਠੂ ਖਾਹ ਦੀ ਬੱਕਰੀ 4.33 ਕਿਲੋ ਦੁੱਧ ਦੇ ਕੇ ਜੇਤੂ ਰਹੀ ਹੈ।
 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply