Tuesday, July 28, 2026

ਗੋਲਡਨ ਟੈਂਪਲ ਪਲਾਜ਼ਾ 24 ਤੋਂ 31 ਜਨਵਰੀ ਤੱਕ ਬੰਦ ਰਹੇਗਾ – ਜਨਰਲ ਮੈਨੇਜਰ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਦੇ ਸਕੱਤਰ ਅਨੁਸਾਰ ਵਿਆਖਿਆ ਕੇਂਦਰ (ਗੋਲਡਨ Golden Templeਟੈਂਪਲ ਪਲਾਜਾ) 24 ਜਨਵਰੀ ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਜਨਰਲ ਮੈਨੇਜਰ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਅੰਮਿ੍ਰਤਸਰ ਨੇ ਦੱਸਿਆ ਕਿ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜਾ) ਦੀ ਮੁਰੰਮਤ, ਸਾਫ ਸਫਾਈ ਅਤੇ ਤਕਨੀਕੀ ਕੰਮ ਚੱਲ ਰਿਹਾ ਹੈ ਜਿਸ ਕਰਕੇ  ਆਮ ਲੋਕਾਂ ਦੇ ਵੇਖਣ ਲਈ ਵਿਆਖਿਆ ਕੇਂਦਰ 24 ਜਨਵਰੀ ਤੋਂ 31 ਜਨਵਰੀ ਤੱਕ ਬੰਦ ਰਹੇਗਾ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਵਿਰਾਸਤੀ ਮਾਰਗ ਦਾ ਲਾਂਘਾ ਉਸੇ ਤਰ੍ਹਾਂ ਸੈਲਾਨੀਆਂ ਲਈ ਖੁੱਲਾ ਰਹੇਗਾ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply