Monday, July 27, 2026

ਕਾਂਗਰਸ ਨੇ ਪ੍ਰਿੰਯਕਾ ਨੂੰ ਮੋਹਰਲੀ ਕਤਾਰ ’ਚ ਲਿਆ ਕੇ ਰਾਹੁਲ ਦੀ ਅਸਫਲਤਾ ’ਤੇ ਮੋਹਰ ਲਾਈ – ਸੁਖਬੀਰ ਬਾਦਲ

ਤਲਬੀਰ ਸਿੰਘ ਗਿੱਲ ਨੂੰ ਸੌਂਪੀ ਹਲਕਾ ਦੱਖਣੀ ਦੀ ਜਿੰਮੇਵਾਰੀ ਦਾ ਹੋਇਆ ਸਵਾਗਤ
ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)  – ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ PUNJ2401201913ਕਿਹਾ ਕਿ ਕਾਂਗਰਸ ਵਲੋਂ ਸਿਆਸਤ ਵਿੱਚ ਪ੍ਰਿੰਯਕਾ ਗਾਂਧੀ ਨੂੰ ਅਗੇ ਕਰਨ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਭਰੋਸਾ ਨਹੀਂ ਰਿਹਾ।ਰਾਹੁਲ ਦੀ ਨਲਾਇਕੀ ਬਾਰੇ ਲੋਕ ਨੂੰ ਪਹਿਲਾਂ ਵੀ ਕੋਈ ਸ਼ਕ ਨਹੀਂ ਸੀ, ਪਰ ਪ੍ਰਿਯੰੰਕਾ ਨੂੰ ਕਾਂਗਰਸ ਦੀ ਮੋਹਰਲੀ ਕਤਾਰ ’ਚ ਲਿਆ ਕੇ ਰਾਹੁਲ ਦੇ ਅਸਫਲ ਰਹਿਣ ਦੀ ਪੱਕੀ ਮੋਹਰ ਵੀ ਕਾਂਗਰਸ ਵਲੋਂ ਲਗਾ ਦਿਤੀ ਗਈ ਹੈ।
ਅੰਮ੍ਰਿਤਸਰ ਹਲਕਾ ਦਖਣੀ ਵਿਖੇ ਯੂਥ ਆਗੂ ਤਲਬੀਰ ਸਿੰਘ ਗਿੱਲ ਵਲੋਂ ਕਰਵਾਈ ਗਈ ਵਰਕਰ ਮੀਟਿੰਗ ਨੂੰ ਸੰਬੋਧਨ ਸੁਖਬੀਰ ਸਿੰਘ ਨੇ ਤਲਬੀਰ ਸਿੰਘ ਗਿੱਲ ਵਲੋਂ ਕੀਤੀ ਗਈ ਮਿਹਨਤ ਨੂੰ ਸਲਾਹੁਦਿਆਂ ਉਸ ਨੂੰ ਵਧਾਈ ਦਿਤੀ ਅਤੇ ਹਲਕਾ ਦਖਣੀ ਦੀ ਜਿੰਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਦਿਆਂ ਲੋਕਾਂ ਦੀ ਬਾਂਹ ਫੜਣ ਦੀ ਤਾਈਦ ਕੀਤੀ।ਸਮੂਹ ਸ੍ਰੋਮਣੀ ਕਮੇਟੀ ਮੈਬਰਾਂ, ਸ਼ਹਿਰੀ ਅਤੇ ਸਰਕਲ ਪ੍ਰਧਾਨਾਂ, ਸਾਬਕਾ ਅਤੇ ਮੌਜੂਦਾ ਕੌਸਲਰਾਂ, ਵੱਖ-ਵੱਖ ਅਦਾਰਿਆਂ ਦੇ ਚੇਅਰਮੈਨਾਂ, ਸਾਬਕਾ ਚੇਅਰਮੈਨਾਂ ਅਤੇ ਸਮੂਹ ਸਿਰਕੱਢ ਸਰਗਰਮ ਆਗੂਆਂ ਅਤੇ ਭਾਰੀ ਗਿਣਤੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਗਿੱਲ ਦੀ ਨਿਯੁੱਕਤੀ ਦਾ ਸਵਾਗਤ ਕੀਤਾ।PUNJ2401201914
    ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੀ ਕਾਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਨਹੀਂ ਲੰਘਾ ਸਕਣਗੇ ਅਤੇ ਸਾਂਸਦੀ ਚੋਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਲੋਕਾਂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਨੂੰ ਮੁੜ ਸਤਾ ਸੋਂਪਣ ਦਾ ਮਨ ਬਣਾ ਲਿਆ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰੂ ਨਗਰੀ ਦਾ ਸਾਰ ਨਾ ਲੈਣ ਲਈ ਸਖਤ ਅਲੋਚਨਾ ਕੀਤੀ।ਉਹਨਾਂ ਕਿਹਾ ਕਿ ਕਾਂਗਰਸ ਦੀ ਢਾਈ ਸਾਲਾਂ ਦੇ ਰਾਜ ਦੌਰਨ ਅਕਾਲੀ ਵਰਕਰਾਂ ਅਤੇ ਆਮ ਲੋਕਾਂ ’ਤੇ ਰੱਜ ਕੇ ਧਕੇਸ਼ਾਹੀਆਂ ਹੋਈਆਂ, ਅਕਾਲੀ ਦਲ ਨੂੰ ਬਦਨਾਮ ਕਰਨ ਲਈ ਅਕਾਲੀ ਵਰਕਰਾਂ, ਇਥੋ ਤੱਕ ਕਿ 6 ਸਾਲ ਦੇ ਮਾਸੂਮ ਬਚਿਆਂ ਅਤੇ 84 ਸਾਲ ਦੇ ਬਜੁਰਗਾਂ ’ਤੇ ਵੀ ਝੂਠੇ ਪਰਚੇ ਦਰਜ ਕੀਤੇ ਗਏ।ਉਹਨਾਂ ਗਲਤ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ ਕਿ ਅਕਾਲੀ ਦਲ ਸਤਾ ਵਿਚ ਆਉਣ ’ਤੇ ਹਰੇਕ ਦੀ ਪੜਚੋਲ ਕੀਤੀ ਜਾਵੇਗੀ।ਪਾਪ ਅਤੇ ਗੁਨਾਹ ਵਾਲੇ ਅਫਸਰ ਬਖਸ਼ੇ ਨਹੀਂ ਜਾਣਗੇ।
ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ਭਜ ਚੁਕੀ ਹੈ।ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਵਪਾਰੀ ਅਤੇ ਦਲਿਤ ਵਰਗ ਨਾਲ ਘੋਰ ਧੋਖਾ ਕਮਾ ਰਹੀ ਕਾਂਗਰਸ ਤੋਂ ਹਿਸਾਲ ਮੰਗ ਰਹੇ ਹਨ ਅਤੇ ਸਬਕ ਸਿਖਾਉਣ ਦੀਆਂ ਤਿਆਰੀਆਂ ’ਚ ਹਨ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਰਜਾ ਮੁਆਫੀ ਨਾ ਮਿਲਣ ’ਤੇ ਉਨਾਂ ਦੀਆਂ ਖੁਦਕਸ਼ੀਆਂ ਦਿਨੋ ਦਿਨ ਵਧ ਰਹੀਆਂ ਹਨ।ਅਖੌਤੀ ਟਕਸਾਲੀਆਂ, ’ਆਪ’ ਅਤੇ ’ਪਾਪ’ ਦੇ ਗਠਜੋੜ ਨੂੰ ਉਹਨਾਂ ਕਾਂਗਰਸ ਵਲੋਂ ਫੰਡਿੰਗ ਅਤੇ ਕਾਂਗਰਸ ਭਵਨ ਤੋਂ ਸੁਨੀਲ ਜਾਖੜ ਵਲੋਂ ਨਿਰਦੇਸ਼ਤ ਹਨ ।  ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਸਾਜ਼ਿਸ਼ਾਂ ਰਚਨ ਵਾਲੇ ਲੋਕ ਅਕਾਲੀ ਦਲ ਤੋਂ ਦੂਰ ਹੋ ਜਾਣਾ ਚੰਗੀ ਗੱਲ ਹੈ
ਇਸ ਮੌਕੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਬਰ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨ ਵਿੰਡ, ਭਗਵੰਤ ਸਿੰਘ ਸਿਆਲਾ ਨੇ ਵੀ ਸੰਬੋਧਨ ਕੀਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply