Sunday, August 2, 2026

ਆਰ.ਸੀ.ਈ.ਪੀ ਮੈਗਾ ਸਮਝੌਤਾ ਭਾਰਤੀ ਅਰਥਵਿਵਸਥਾ ਤੇ ਵਪਾਰ ਲਈ ਅਹਿਮ – ਡਾ. ਰਾਮ ਓਪੇਂਦਰ ਦਾਸ

ਪੰਜਾਬ ਮਜ਼ਬੂਤ ਲਘੂ, ਛੋਟੇ ਅਤੇ ਮੱਧਮ ਉਦਯੋਗਾਂ ਵਾਲਾ ਸੂਬਾ – ਡੀ.ਪੀ.ਐਸ ਖਰਬੰਦਾ
ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਆਸੀਆਨ ਦੇ 10 ਦੇਸ਼ਾਂ ਅਤੇ ਆਸਟ੍ਰੇਲੀਆ, ਚੀਨ, ਜਾਪਾਨ, ਭਾਰਤ, ਨਿਊਜੀਲੈਂਡ ਅਤੇ ਦੱਖਣੀ ਕੋਰੀਆ ਦੇ ਵਿਚਕਾਰ ਰੀਜ਼ਨਲ ਕੰਪਰੀਹੈਂਸਿਵ ਇਕਨਾਮਿਕ ਪਾਟਨਰਸ਼ਿਪ (ਆਰ.ਸੀ.ਈ.ਪੀ) ਇੱਕ ਅਹਿਮ ਮੈਗਾ ਵਪਾਰਕ ਸਮਝੌਤਾ ਹੈ ਜੋਕਿ ਭਾਰਤੀ ਅਰਥਵਿਵਸਥਾ ਅਤੇ ਵਪਾਰ ਦੀ ਬਿਹਤਰੀ ਲਈ ਬੇਹੱਦ ਅਹਿਮ ਹੈ।
ਹੋਟਲ ਜੇ.ਡਬਲਿਯੂ ਮੈਰੀਅਟ ਵਿਖੇ ਸਨਅਤ ਅਤੇ ਵਪਾਰ ਵਿਭਾਗ, ਪੰਜਾਬ ਵਲੋਂ ਸੈਂਟਰ ਫਾਰ ਰੀਜ਼ਨਲ ਟਰੇਡ ਦੇ ਸਹਿਯੋਗ ਨਾਲ ਕੀਤੇ ਸਟੇਕਹੋਲਡਰਜ ਕੰਸਲਟੇਸ਼ਨ ਸਮਾਗਮ `ਚ ਬੋਲਦਿਆਂ ਡਾ. ਰਾਮ ਓਪੇਂਦਰ ਦਾਸ ਮੁਖੀ ਸੈਂਟਰ ਫਾਰ ਰੀਜ਼ਨਲ ਟਰੇਡ, ਭਾਰਤ ਸਰਕਾਰ ਨੇ ਦੱਸਿਆ ਕਿ ਆਰ.ਸੀ.ਈ.ਪੀ ਦੇਸ਼ਾਂ ਵਿੱਚ ਵਿਸ਼ਵ ਦੀ ਜੀ.ਡੀ.ਪੀ ਦਾ 40 ਫੀਸਦੀ, ਵਿਸ਼ਵ ਵਪਾਰ ਦਾ 40 ਫੀਸਦੀ ਅਤੇ ਵਿਸ਼ਵ ਆਬਾਦੀ ਦਾ 45 ਫੀਸਦੀ ਹਿੱਸਾ ਹੈ।ਉਨਾਂ ਕਿਹਾ ਕਿ ਚੀਨ, ਭਾਰਤ ਅਤੇ ਇੰਡੋਨੇਸ਼ੀਆ ਦੇਸ਼ਾਂ ਵਿੱਚ ਲਗਾਤਾਰ ਵਿਕਾਸ ਸਦਕਾ, ਆਰ.ਸੀ.ਈ.ਪੀ ਵਿੱਚ 2050 ਤੱਕ ਜੀ.ਡੀ.ਪੀ 100 ਟ੍ਰਿਲੀਅਨ ਡਾਲਰ ਤੱਕ ਧਣ ਦੀ ਉਮੀਦ ਹੈ।
ਡਾ. ਰਾਮ ਓਪੇਂਦਰ ਦਾਸ ਨੇ ਦੱਸਿਆ ਕਿ ਸੈਂਟਰ ਫਾਰ ਰੀਜ਼ਨਲ ਟਰੇਡ (ਸੀ.ਆਰ.ਟੀ) ਭਾਰਤ ਸਰਕਾਰ ਦੇ ਵਣਜ ਵਿਭਾਗ ਦੁਆਰਾ ਸਥਾਪਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਹ ਸਮਝੌਤਾ ਭਾਰਤੀ ਅਰਥਵਿਵਸਥਾ ਦੇ ਹਿੱਤ ਲਈ ਬਣਿਆ ਹੈ ਅਤੇ ਭਾਰਤ ਸਰਕਾਰ ਵਲੋਂ ਵੱਖ-ਵੱਖ ਦੇਸ਼ਾਂ ਦੇ ਵਪਾਰ ਨਾਲ ਸਬੰਧਤ ਤੱਥਾਂ ਦੀ ਜਾਣਕਾਰੀ ਲੈਣਾ ਹੈ ਤਾਂ ਜੋ ਭਾਰਤ ਵਪਾਰ ਲਈ ਖਰੀਦ-ਵੇਚ ਸਬੰਧੀ ਵਿਚਾਰ ਕਰ ਸਕੇ।ਉਨਾਂ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਵੀ ਦਸੰਬਰ 2018 ਵਿੱਚ ਲਖਨਊ ਵਿਖੇ ਇੱਕ ਸਟੇਕਹੋਲਡਰਜ ਕੰਸਲਟੇਸ਼ਨ ਸਮਾਗਮ ਆਯੋਜਿਤ ਕੀਤਾ ਗਿਆ ਸੀ ਅਤੇ ਭਵਿੱਖ `ਚ ਸੈਂਟਰ ਫਾਰ ਰੀਜ਼ਨਲ ਟਰੇਡ ਵੱਖ-ਵੱਖ ਸਹਿਰਾਂ ਵਿੱਚ ਅਜਿਹੇ ਹੀ ਕੰਸਲਟੇਸ਼ਨ ਸਮਾਗਮਾਂ ਦਾ ਆਯੋਜਨ ਕਰੇਗਾ।
ਸ੍ਰੀ ਡੀ.ਪੀ.ਐਸ ਖਰਬੰਦਾ, ਡਾਇਰੈਕਟਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਨੇ ਨੇ ਕਿਹਾ ਕਿ ਪੰਜਾਬ ਇੱਕ ਮਜ਼ਬੂਤ ਲਘੂ, ਛੋਟੇ ਅਤੇ ਮੱਧਮ ਉਦਯੋਗਾਂ (ਐਮ.ਐਸ.ਐਮ.ਈ) ਵਾਲਾ ਸੂਬਾ ਹੈ।ਉਨਾਂ ਦੱਸਿਆ ਕਿ ਵਿੱਤੀ ਸਾਲ 2017-18 `ਚ ਸੂਬੇ ਤੋਂ ਨਿਰਯਾਤ (ਡੀ.ਜੀ.ਸੀ.ਆਈ.ਐਸ ਅੰਕੜਿਆਂ ਅਨੁਸਾਰ) 5.79 ਬਿਲੀਅਨ ਅਮਰੀਕਨ ਡਾਲਰ ਸੀ ਜਦਕਿ ਸਾਲ 2016-17 ਵਿੱਚ ਨਿਰਯਾਤ ਦੀ ਦਰ 9.66 ਫੀਸਦੀ ਵੱਧ ਦਰਜ ਕੀਤੀ ਗਈ ਸੀ।ਉਨਾਂ ਦੱਸਿਆ ਕਿ ਨਿਰਯਾਤ  ਦੀਆਂ ਪ੍ਰਮੁੱਖ ਵਸਤਾਂ ਚੌਲ ਅਤੇ ਬਾਸਮਤੀ ਚੌਲ, ਧਾਗਾ ਅਤੇ ਟੈਕਸਟਾਈਲ, ਰੇਡੀਮੇਡ ਗਾਰਮੈਂਟ, ਹੌਜਰੀ, ਸਾਈਕਲ ਅਤੇ ਸਾਈਕਲਾਂ ਦੇ ਪੁਰਜੇ, ਇੰਜਨੀਅਰਿੰਗ ਗੁੱਡਜ, ਮਸ਼ੀਨ ਟੂਲਜ, ਹੈਂਡ ਟੂਲਜ ਅਤੇ ਖੇਡਾਂ ਦਾ ਸਾਮਾਨ ਆਦਿ ਹਨ। ਉਨਾਂ ਦੱਸਿਆ ਕਿ ਨਿਰਯਾਤ ਲਈ ਸੂਬੇ ਦੇ ਪ੍ਰਮੁੱਖ ਜ਼ਿਲੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਅਤੇ ਪਟਿਆਲਾ ਹਨ।ਉਨਾਂ ਜਾਣਕਾਰੀ ਦਿੱਤੀ ਕਿ ਲੀਡਜ਼ (ਲੌਜੈਸਟਿਕ ਇਜ ਐਕਰੋਸ ਡਿਫਰੈਂਟ ਸਟੇਟਸ) ਦੀ ਰਿਪੋਰਟ ਅਨੁਸਾਰ ਪੰਜਾਬ ਦੇਸ਼ ਭਰ ਵਿੱਚ ਦੂਜੇ ਨੰਬਰ `ਤੇ ਹੈ ਅਤੇ ਸੂਬੇ ਵਿੱਚ 13 ਲੋਜਿਸਟਿਕ ਪਾਰਕ (ਸੀ.ਐਫ.ਐਸ ਅਤੇ ਆਈ.ਸੀ.ਡੀ) ਹਨ ਅਤੇ ਕੰਟੇਨਰ ਹੈਂਡਲਿੰਗ ਦੀ ਵੱਧ ਸਮਰੱਥਾ ਹੈ।
ਉਨਾਂ ਦੱਸਿਆ ਕਿ ਸਰਕਾਰ ਵੱਲੋਂ ਹਾਲ ਹੀ `ਚ ਲਾਂਚ ਕੀਤੀ ਗਈ `ਬਿਜ਼ਨਸ ਫਰਸਟ ਪੋਰਟਲ` ਵੈੱਬਸਾਈਟ ਸਾਰੀਆਂ ਰੈਗੂਲੇਟਰੀ ਸੇਵਾਵਾਂ ਲਈ ਇੱਕ ਆਸਾਨ ਪਲੇਟਫਾਰਮ ਮੁਹੱਈਆ ਕਰਾ ਰਹੀ ਹੈ।
ਜ਼ਿਕਰਯੋਗ ਹੈ ਕਿ ਡਾ. ਰਾਮ ਓਪੇਂਦਰ ਦਾਸ ਦੀ ਅਗਵਾਈ ਅਧੀਨ ਸੀ.ਆਰ.ਟੀ. ਰਿਸਰਚ ਟੀਮ ਨੇ ਇਸ ਅਹਿਮ ਕੰਸਲਟੇਸ਼ਨ ਮੀਟਿੰਗ ਨੂੰ ਨੇਪਰੇ ਚਾੜਿਆ, ਜਿਸ ਵਿੱਚ ਵਿਸ਼ੇਸ਼ ਤੌਰ `ਤੇ ਆਰ.ਸੀ.ਈ.ਪੀ. ਮੈਂਬਰ-ਦੇਸ਼ਾਂ ਬਾਰੇ ਅਤੇ ਨਿਰਯਾਤਕਾਰਾਂ ਲਈ ਸੰਭਵ ਮਾਰਕੀਟ ਉਪਲੱਬਧ ਕਰਵਾਉਣ ਬਾਰੇ ਚਰਚਾ ਕੀਤੀ ਗਈ।    
ਇਸ ਮੌਕੇ ਵਿਨੀਤ ਕੁਮਾਰ ਏ.ਐਮ.ਡੀ ਪੀ.ਐਸ.ਆਈ.ਈ.ਸ, ਕੇ. ਐਸ ਬਰਾੜ, ਸੰਯੁਕਤ ਡਾਇਰੈਕਟ ਉਦਯੋਗ ਤੇ ਵਣਜ ਵਿਭਾਗ, ਪੰਜਾਬ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਉਦਯੋਗਪਤੀ ਅਤੇ ਨਿਰਯਾਤਕਾਰ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply