Saturday, June 27, 2026

ਸਵੱਛਤਾ ਲਈ ਵਧਾਓ, ਬਸ ਦਸ ਕਦਮ – ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਨੇ ਗੁਰੂ ਨਗਰੀ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ PUNJ2601201905ਉਹ ਆਪਣੇ ਘਰਾਂ-ਦੁਕਾਨਾਂ ਦੇ ਆਲੇ ਦੁਆਲੇ ਜੇਕਰ ਦਸ ਕਦਮ ਵੀ ਸਾਫ ਸਫਾਈ ਰੱਖਣ ਤਾਂ ਸ਼ਹਿਰ ਪੂਰੀ ਤਰ੍ਹਾਂ ਸਵੱਛ ਰੱਖਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਦੁਨੀਆਂ ਭਰ ਵਿੱਚ ਸਿਫਤੀ ਦੇ ਘਰ ਵਜੋਂ ਜਾਣਿਆ ਜਾਂਦਾ ਹੈ ਅਤੇ ਹਰ ਥਾਂ ਤੋ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਂਦੇ ਹਨ ਅਜਿਹੇ ਪਵਿੱਤਰ ਸ਼ਹਿਰ ਦੀ ਸਾਫ ਸਫਾਈ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
     ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਥਾਨਕ ਫੀਲਡ ਆਉਟ ਰੀਚ ਬਿਊਰੋ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਬੁਲਾਰੀਆ ਯਾਦਗਾਰੀ ਪਾਰਕ ਵਿਖੇ ਸਵੱਛ ਭਾਰਤ ਮਿਸ਼ਨ ਜਾਗਰੂੁਕਤਾ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਬਤੌਰ ਮੁੱਖ ਮਹਿਮਾਨ ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਸਵੱਛਤਾ ਲਈ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਵੱਡਿਆਂ ਬਜੁਰਗਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਉਸ ਤੋਂ ਸਿਖ ਕੇ ਇਸ ਨੂੰ ਕਾਇਮ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਗੁਰੁ ਨਗਰੀ ਵਿੱਚ ਜਿਥੇ ਅਸੀਂ ਮੱਥਾ ਟੇਕ ਆਪਣੇ ਮਨ ਦੀ ਸਫਾਈ ਕਰਦੇ ਹਾਂ ਉਥੇ ਸ਼ਹਿਰ ਦੀ ਸਫਾਈ ਵੱਲ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ।
     ਸ੍ਰੀ ਹਰਿਮੰਦਰ ਸਾਹਿਬ ਅਤੇ ਉਸਦੇ ਆਸ ਪਾਸ ਸਾਫ ਸਫਾਈ ਦੀ ਸੇਵਾ ਕਰਨ ਵਾਲੇ ਸੰਤ ਭੂਰੀ ਵਾਲਿਆਂ ਦੇ ਨੁਮਾਇੰਦੇ ਬਾਬਾ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਵਿੱਚ ਨਿਗਮ ਦੀ ਅਧਿਕਾਰੀ ਮੈਡਮ ਮਨਦੀਪ ਕੌਰ ਨੇ ਮੋਬਾਇਲ ਫੋਨ ਵਿੱਚ ਡਾਉਨਲੋਡ ਹੋਣ ਵਾਲੀ ਸਵੱਛਤਾ ਐਪ ਦੇ ਇਸਤੇਮਾਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਇਸਦੇ ਇਸਤੇਮਾਲ ਨਾਲ ਇਸ ਸਾਲ ਦੇ ਸਵੱਛਤਾ ਸਰਵੇਖਣ ਵਿੱਚ ਆਪਣੇ ਸ਼ਹਿਰ ਨੂੰ ਅੱਗੇ ਲਿਜਾਣ ਦੀ ਅਪੀਲ ਕੀਤੀ।
     ਕੂੜੇ ਦੀ ਸਾਂਭ ਸੰਭਾਲ ਬਾਰੇ ਸੀਨੀਰ ਸਹਾਇਕ ਮੈਨੇਜਰ ਪੰਕਜ ਉਪਾਧਿਆ ਨੇ ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੰਖ ਕਰਨ ਅਤੇ ਉਸ ਨੂੰ ਰੀ-ਸਾਇਕਲ ਕਰਕੇ ਘੱਟ ਕਰਨ ਅਤੇ ਦੁਬਾਰਾ ਇਸਤੇਮਾਲ ਵਿੱਚ ਲਿਆਉਣ ਦੇ ‘ਤਿੰਨ ਆਰ’ ਦੇ ਸਿਧਾਂਤ ਤੇ ਚਾਨਣਾ ਪਾਾਿੲਆ।ਉਨ੍ਹਾਂ ਨੇ ਕੂੜੇ ਤੋਂ ਖਾਦ ਬਣਾ ਕੇ ਘਰਾਂ ਵਿੱਚ ਇਸਤੇਮਾਲ ਕਰਨ ਬਾਰੇ ਵੀ ਜਾਣਕਾਰੀ ਦਿੱਤੀ।      
ਇਸ ਪ੍ਰੋਗਰਾਮ ਤੋਂ ਪਹਿਲਾਂ ਸਫਾਈ ਸੈਨਿਕਾਂ ਦੀ ਇਕ ਜਾਗਰੁਕਤਾ ਰੈਲੀ ਵੀ ਕੱਢੀ ਗਈ।ਜਿਸ ਨੂੰ ਇਲਾਕੇ ਦੇ ਕੌਂਸਲਰ ਦਲਬੀਰ ਸਿੰਘ ਮੰਮਨਕੇ ਅਤੇ ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਕੌਂਸਲਰ ਮੋਹਨ ਸਿੰਘ, ਜਸਵਿੰਦਰ ਸਿੰਘ ਸ਼ੇਰਗਿਲ ਅਤੇ ਹਰਪ੍ਰੀਤ ਸਿੰਘ ਗੋਲਡੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਦੌਰਾਨ ਸਭ ਤੋਂ ਚੰਗਾ ਕੰਮ ਕਰਨ ਵਾਲੇ ਪੰਜ ਸਫਾਈ ਸੈਨਿਕਾਂ ਹਰਜੀਤ ਕੌਰ ਬੇਦੀ, ਜਗਤਾਰ ਸਿੰਘ, ਅਮਨਦੀਪ, ਡੋਲ ਅਤੇ ਸੈਨੇਟਰੀ ਸੁਪਰਵਾਈਜਰ ਬਲਵਿੰਦਰ ਦਾਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਲੜਕੇ ਕੋਟ ਬਾਬਾ ਦੀਪ ਸਿੰਘ ਵਿੱਚ ਸਵੱਛਤਾ ਬਾਰੇ ਕਰਵਾਏ ਡਰਾਇੰਗ ਮੁਕਾਬਲੇ ਦੇ ਜੇਤੂਆਂ ਪ੍ਰਿੰਸ ਕੁਮਾਰ, ਅਰਸ਼ਦੀਪ ਸਿੰਘ ਅਤੇ ਸ਼ੁਭਮ ਕੁਮਾਰ ਨੂੰ ਇਨਾਮ ਦਿੱਤੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply